ਕੋਲਕਾਤਾ, 26 ਫਰਵਰੀ

ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੇ ਸੀਨੀਅਰ ਨੇਤਾ ਕੁਨਾਲ ਘੋਸ਼ ਨੇ ਅੱਜ ਕਿਹਾ ਕਿ ਪੱਛਮੀ ਬੰਗਾਲ ਦੇ ਸੰਦੇਸ਼ਖਲੀ ‘ਚ ਜਿਨਸੀ ਸ਼ੋਸ਼ਣ ਅਤੇ ਜ਼ਮੀਨ ਹੜੱਪਣ ਦੇ ਮੁਲਜ਼ਮ ਪਾਰਟੀ ਨੇਤਾ ਸ਼ਾਹਜਹਾਂ ਸ਼ੇਖ਼ ਨੂੰ ਸੱਤ ਦਿਨਾਂ ਦੇ ਅੰਦਰ ਗ੍ਰਿਫਤਾਰ ਕਰ ਲਿਆ ਜਾਵੇਗਾ। ਟੀਐੱਮਸੀ ਨੇਤਾ ਦਾ ਇਹ ਬਿਆਨ ਕਲਕੱਤਾ ਹਾਈ ਕੋਰਟ ਵੱਲੋਂ ਇਹ ਸਪੱਸ਼ਟ ਕਰਨ ਦੇ ਤੁਰੰਤ ਬਾਅਦ ਆਇਆ ਹੈ ਕਿ ਸ਼ਾਹਜਹਾਂ ਦੀ ਗ੍ਰਿਫਤਾਰੀ ‘ਤੇ ਕੋਈ ਰੋਕ ਨਹੀਂ ਹੈ। ਸ੍ਰੀ ਘੋਸ਼ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਪੋਸਟ ਕੀਤਾ, ‘ਸ਼ੇਖ ਸ਼ਾਹਜਹਾਂ ਦੀ ਗ੍ਰਿਫਤਾਰੀ ਬਾਰੇ ਅਭਿਸ਼ੇਕ ਬੈਨਰਜੀ ਦੀ ਗੱਲ ਠੀਕ ਹੈ। ਮਾਮਲਾ ਅਦਾਲਤ ਸੀ। ਵਿਰੋਧੀ ਧਿਰ ਇਸ ਮੌਕੇ ਦਾ ਫਾਇਦਾ ਉਠਾ ਕੇ ਰਾਜਨੀਤੀ ਕਰ ਰਹੀ ਸੀ। ਮਾਮਲੇ ਨੂੰ ਸਪੱਸ਼ਟ ਕਰਨ ਅਤੇ ਪੁਲੀਸ ਨੂੰ ਅੱਜ ਕਾਰਵਾਈ ਕਰਨ ਦੀ ਇਜਾਜ਼ਤ ਦੇਣ ਲਈ ਹਾਈਕੋਰਟ ਦਾ ਧੰਨਵਾਦ। ਸ਼ਾਹਜਹਾਂ ਨੂੰ ਸੱਤ ਦਿਨਾਂ ਦੇ ਅੰਦਰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।’

LEAVE A REPLY

Please enter your comment!
Please enter your name here