ਸੰਯੁਕਤ ਰਾਸ਼ਟਰ, 16 ਮਾਰਚ

ਭਾਰਤ ਨੇ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਪਾਕਿਸਤਾਨ ਵੱਲੋਂ ਪੇਸ਼ ਕੀਤੇ ‘ਇਸਲਾਮੋਫੋਬੀਆ’ ਬਾਰੇ ਮਤੇ ਦੇ ਖਰੜੇ ਤੋਂ ਦੂਰ ਰਿਹਾ ਅਤੇ ਕਿਹਾ ਹੈ ਕਿ ਸਿਰਫ਼ ਇੱਕ ਧਰਮ ਦੀ ਬਜਾਏ ਹਿੰਦੂ, ਬੋਧੀ, ਸਿੱਖ ਅਤੇ ਹਿੰਸਾ ਅਤੇ ਭੇਦਭਾਵ ਦਾ ਸਾਹਮਣਾ ਕਰਨ ਵਾਲੇ ਦੂਜੇ ਧਰਮਾਂ ਖ਼ਿਲਾਫ਼ ‘ਧਾਰਮਿਕ ਖ਼ੌਫ਼’ ਨੂੰ ਵੀ ਸਵੀਕਾਰ ਕਰਨਾ ਚਾਹੀਦਾ ਹੈ। ਇਸ ਦੌਰਾਨ ਜਦੋਂ ਪਾਕਿਸਤਾਨ ਦੇ ਰਾਜਦੂਤ ਨੇ ਅਯੁੱਧਿਆ ਸਥਿਤ ਰਾਮ ਮੰਦਰ ਦਾ ਜ਼ਿਕਰ ਕੀਤਾ ਤਾਂ ਭਾਰਤ ਨੇ ਸਖ਼ਤ ਇਤਰਾਜ਼ ਪ੍ਰਗਟਾਇਆ। ਅੱਜ 193 ਮੈਂਬਰੀ ਜਨਰਲ ਅਸੈਂਬਲੀ ਨੇ ਪਾਕਿਸਤਾਨ ਵੱਲੋਂ ਪੇਸ਼ ਕੀਤੇ ‘ਇਸਲਾਮੋਫੋਬੀਆ ਦਾ ਮੁਕਾਬਲਾ ਕਰਨ ਦੇ ਉਪਾਅ’ ਮਤੇ ਨੂੰ ਮਨਜ਼ੂਰੀ ਦਿੱਤੀ। ਮਤੇ ਦੇ ਹੱਕ ਵਿਚ 115 ਦੇਸ਼ਾਂ ਨੇ ਵੋਟ ਪਾਈ, ਕਿਸੇ ਨੇ ਵਿਰੋਧ ਨਹੀਂ ਕੀਤਾ ਅਤੇ ਭਾਰਤ, ਬ੍ਰਾਜ਼ੀਲ, ਫਰਾਂਸ, ਜਰਮਨੀ, ਇਟਲੀ, ਯੂਕਰੇਨ ਅਤੇ ਬਰਤਾਨੀਆ ਸਮੇਤ 44 ਦੇਸ਼ਾਂ ਨੇ ਇਸ ਵਿਚ ਹਿੱਸਾ ਨਹੀਂ ਲਿਆ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਸਥਾਈ ਪ੍ਰਤੀਨਿਧੀ ਰਾਜਦੂਤ ਰੁਚਿਰਾ ਕੰਬੋਜ ਨੇ ਯਹੂਦੀ ਵਿਰੋਧੀ, ਈਸਾਈਫੋਬੀਆ ਅਤੇ ਇਸਲਾਮੋਫੋਬੀਆ (ਇਸਲਾਮ ਵਿਰੁੱਧ ਪੱਖਪਾਤ) ਤੋਂ ਪ੍ਰੇਰਿਤ ਸਾਰੇ ਕੰਮਾਂ ਦੀ ਨਿੰਦਾ ਕੀਤੀ।

LEAVE A REPLY

Please enter your comment!
Please enter your name here