ਪ੍ਰਭੂ ਦਿਆਲ

ਸਿਰਸਾ, 8 ਮਈ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਪੱਸ਼ਟ ਕੀਤਾ ਹੈ ਕਿ ਵਿਰੋਧੀ ਪਾਰਟੀਆਂ ਸਰਕਾਰ ਖ਼ਿਲਾਫ਼ ਜਿੰਨੇ ਮਰਜ਼ੀ ਮਨਸੂਬੇ ਬਣਾ ਲੈਣ ਪਰ ਸਰਕਾਰ ਨੂੰ ਕੋਈ ਖਤਰਾ ਨਹੀਂ ਹੈ। ਰਾਜ ਸਰਕਾਰ ਪੰਜ ਸਾਲ ਮਜ਼ਬੂਤੀ ਨਾਲ ਚੱਲੇਗੀ। ਉਹ ਅੱਜ ਇਥੇ ਭਾਜਪਾ ਉਮੀਦਵਾਰ ਡਾ. ਅਸ਼ੋਕ ਤੰਵਰ ਦੇ ਘਰ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਸਰਕਾਰ ਦੇ ਘੱਟਗਿਣਤੀ ’ਚ ਹੋਣ ਦੇ ਸਵਾਲ ’ਤੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਕਿਹਾ ਕਿ ਤਿੰਨ ਆਜ਼ਾਦ ਵਿਧਾਇਕਾਂ ਦੇ ਕਾਂਗਰਸ ’ਚ ਸ਼ਾਮਲ ਹੋਣ ਕਾਰਨ ਸਰਕਾਰ ਨੂੰ ਕੋਈ ਖਤਰਾ ਨਹੀਂ ਹੈ। ਸਰਕਾਰ ਪਹਿਲਾਂ ਘੱਟਗਿਣਤੀ ਵਿੱਚ ਨਹੀਂ ਸੀ ਅਤੇ ਹੁਣ ਵੀ ਨਹੀਂ ਹੈ।

LEAVE A REPLY

Please enter your comment!
Please enter your name here