ਪੱਤਰ ਪ੍ਰੇਰਕ

ਪਾਇਲ, 14 ਅਪਰੈਲ

ਬਲਾਚੌਰ ਵਿੱਚ ਕੱਲ੍ਹ ਸੜਕ ਹਾਦਸੇ ਦੌਰਾਨ ਹਲਾਕ ਹੋਏ ਨੇੜਲੇ ਪਿੰਡ ਫਤਿਹਪੁਰ ਦੇ ਵਸਨੀਕ ਮਾਂ-ਪੁੱਤਰ ਦਾ ਅੱਜ ਪਿੰਡ ’ਚ ਸਸਕਾਰ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਹੁਲ ਸਿੰਘ ਅਤੇ ਉਸ ਦੀ ਮਾਂ ਪਰਮਜੀਤ ਕੌਰ ਪਤਨੀ ਜਸਵੀਰ ਸਿੰਘ ਉਰਫ ਫੱਤਾ ਕਿਸੇ ਰਿਸ਼ਤੇਦਾਰ ਦੀ ਖਬਰ ਲੈਣ ਰੈਲ ਮਾਜਰਾ ਤੋਂ ਆਪਣੇ ਪਿੰਡ ਫਤਿਹਪੁਰ ਮੋਟਰਸਾਈਕਲ ’ਤੇ ਆ ਰਹੇ ਸੀ ਤਾਂ ਬਲਾਚੌਰ ਨੇੜੇ ਇਕ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਦੋਵਾਂ ਦੀ ਮੌਕੇ ’ਤੇ ਮੌਤ ਹੋ ਗਈ। ਦੋਵਾਂ ਦੀ ਮੌਤ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਹੈ।

LEAVE A REPLY

Please enter your comment!
Please enter your name here