ਮਹਾਂਵੀਰ ਮਿੱਤਲ

ਜੀਂਦ, 4 ਮਈ

ਚੋਣ ਕਮਿਸ਼ਨ ਵੱਲੋਂ 100 ਫ਼ੀਸਦ ਮਤਦਾਨ ਦੇ ਉਦੇਸ਼ ਨਾਲ ਬਜ਼ੁਰਗ ਵੋਟਰਾਂ ਨੂੰ ਘਰ ਤੋਂ ਹੀ ਵੋਟ ਪਾਉਣ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਲਈ ਉਨ੍ਹਾਂ ਨੂੰ ਡੀ-ਫਾਰਮ ਭਰ ਕੇ ਦੇਣਾ ਹੋਵੇਗਾ। ਇਸੇ ਤਹਿਤ ਜੀਂਦ ਦੇ ਐੱਸਡੀਐੱਮ-ਕਮ-ਜ਼ਿਲ੍ਹਾ ਚੋਣ ਅਧਿਕਾਰੀ ਮਨੀਸ਼ ਫੌਗਾਟ ਨੇ ਸਫੀਦੋਂ ਇਲਾਕੇ ’ਚ ਅਤੇ ਉਚਾਨਾ ਦੇ ਐੱਸਡੀਐੱਮ ਗੁਲਜਾਰ ਮਲਿਕ ਨੇ ਉਚਾਨਾ ਇਲਾਕੇ ਵਿੱਚ 85 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨਾਲ ਉਨ੍ਹਾਂ ਦੇ ਘਰ-ਘਰ ਪਹੁੰਚ ਕੇ ਮੁਲਾਕਾਤ ਕੀਤੀ ਹੈ ਤੇ ਘਰ ਤੋਂ ਹੀ ਵੋਟ ਪਾਉਣ ਦੀ ਸਹੂਲਤ ਤੋਂ ਜਾਣੂ ਕਰਵਾਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਮਾਨਸਰੀ ਖੇੜਾ ਦੀ 105 ਸਾਲਾ ਮਹਿਲਾ ਭਰਥੋ ਦੇਵੀ ਨੇ ਕਿਹਾ ਕਿ ਉਨ੍ਹਾਂ ਨੂੰ ਚੱਲਣ ਵਿੱਚ ਕੋਈ ਦਿੱਕਤ ਨਹੀਂ ਹੈ, ਉਹ ਖੁਦ ਪੈਦਲ ਚੱਲ ਕੇ ਆਪਣੀ ਵੋਟ ਪਾਉਣਗੇ। ਇਸੇ ਤਰ੍ਹਾਂ ਪਿੰਡ ਖਾਪੜ ਦੀਆਂ 101 ਸਾਲਾ ਸੁਖਦੇਈ ਪਤਨੀ ਗਿਆਨੀ ਰਾਮ ਅਤੇ 100 ਸਾਲਾ ਚੰਦਰ ਮੁਖੀ ਪਤਨੀ ਮਾਤੂ ਰਾਮ ਨੇ ਕਿਹਾ ਕਿ ਉਹ ਖੁਦ ਚੱਲ ਕੇ ਵੋਟ ਪਾਉਣਗੀਆਂ ਤੇ ਲੋਕਾਂ ਨੂੰ ਵੀ ਵੋਟ ਪਾਉਣ ਲਈ ਅਪੀਲ ਕਰਨਗੀਆਂ।

LEAVE A REPLY

Please enter your comment!
Please enter your name here