ਨਵੀਂ ਦਿੱਲੀ, 28 ਮਾਰਚ
ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਬੰਗਲੁਰੂ ਦੇ ਰਾਮੇਸ਼ਵਰਮ ਕੈਫੇ ਧਮਾਕੇ ਦੇ ਮੁੱਖ ਸਰਗਣੇ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰਤ ਬਿਆਨ ਅਨੁਸਾਰ ਮੁਜ਼ੱਮਿਲ ਸ਼ਰੀਫ ਨੂੰ ਬੁੱਧਵਾਰ ਨੂੰ ਗ੍ਰਿਫ਼ਤਾਰ ਗਿਆ ਸੀ। ਇਸ ਦੇ ਨਾਲ ਹੀ ਐਨਆਈਏ ਦੀਆਂ ਟੀਮਾਂ ਨੇ ਕਰਨਾਟਕ ਵਿੱਚ 12, ਤਾਮਿਲਨਾਡੂ ਵਿੱਚ ਪੰਜ ਅਤੇ ਉੱਤਰ ਪ੍ਰਦੇਸ਼ ਵਿੱਚ ਇੱਕ ਸਮੇਤ 18 ਥਾਵਾਂ ‘ਤੇ ਕਾਰਵਾਈ ਕਰਨ ਤੋਂ ਬਾਅਦ ਇੱਕ ਮੁਜੱਮਿਲ ਸ਼ਰੀਫ਼ ਨੂੰ ਹਿਰਾਸਤ ਵਿੱਚ ਲਿਆ ਸੀ।