Ludhiana information: ਆਮ ਆਦਮੀ ਪਾਰਟੀ (AAP) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਲੁਧਿਆਣਾ ਵਿੱਚ 13 ਸਕੂਲ ਆਫ਼ ਐਮੀਨੈਂਸ ਦਾ ਉਦਘਾਟਨ ਕੀਤਾ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਿੱਖਿਆ ਰਾਹੀਂ ਹੀ ਗਰੀਬੀ ਦੂਰ ਕੀਤੀ ਜਾ ਸਕਦੀ ਹੈ।

ਕਾਂਗਰਸ ਨੇ ‘ਆਪ’ ਸਰਕਾਰ ‘ਤੇ ਲਾਇਆ ਇਲਜ਼ਾਮ

ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਪੰਜਾਬ ਦਾ ਪਹਿਲਾ ਸਰਕਾਰੀ ਸਕੂਲ ਹੋਵੇਗਾ ਜਿਸ ਵਿੱਚ ਸਵੀਮਿੰਗ ਪੂਲ ਦੀ ਸਹੂਲਤ ਹੋਵੇਗੀ। ਦੂਜੇ ਪਾਸੇ ਕਾਂਗਰਸ ਨੇ ਦਾਅਵਾ ਕੀਤਾ ਕਿ ਇਹ ਸਕੂਲ ਉਨ੍ਹਾਂ ਦੀ ਸਰਕਾਰ ਵੇਲੇ ਬਣਿਆ ਸੀ। ਇਸ ਦਾ ਉਦਘਾਟਨ ਵੀ ਹੋ ਚੁੱਕਿਆ ਹੈ, ਹੁਣ ਸਿਰਫ਼ ਨਾਮ ਚਮਕਾਉਣ ਲਈ AAP ਸਰਕਾਰ ਇਸ ਦਾ ਉਦਘਾਟਨ ਕਰ ਰਹੀ ਹੈ।

ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀਆਂ 13 ਸੀਟਾਂ ਭਗਵੰਤ ਮਾਨ ਨੂੰ ਦੇਣ ਦੀ ਆਖੀ ਗੱਲ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹੁਣ ਅਸੀਂ ਚੋਰੀਆਂ ਬੰਦ ਕਰ ਦਿੱਤੀਆਂ ਹਨ। ਅਸੀਂ ਇਹ ਨਹੀਂ ਕਹਿੰਦੇ ਕਿ ਖਜ਼ਾਨਾ ਖਾਲੀ ਹੈ। ਦਿੱਲੀ ਵਿੱਚ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਗਵਰਨਰ ਉਨ੍ਹਾਂ ਨੂੰ ਪਰੇਸ਼ਾਨ ਕਰਦੇ ਹਨ, ਪਰ ਅਸੀਂ ਲੜ ਰਹੇ ਹਾਂ। ਪੰਜਾਬ ਵਿੱਚ ਸਾਨੂੰ 13 ਸੀਟਾਂ ਦੇ ਦਿਓ, ਇਹ 13 ਸੀਟਾਂ ਭਗਵੰਤ ਮਾਨ ਦੇ 13 ਹੱਥ ਬਣ ਜਾਣਗੇ। ਇਹ 13 ਹੱਥ ਪੰਜਾਬ ਤੋਂ ਤੁਹਾਡੀ ਆਵਾਜ਼ ਦਿੱਲੀ ਤੱਕ ਪਹੁੰਚਾਉਣਗੇ।

ਇਹ ਵੀ ਪੜ੍ਹੋ: Punjab Information: ਬਜਟ ਤੋਂ ਪਹਿਲਾਂ ਖ਼ੁਸ਼ਖ਼ਬਰੀ ! ਸਰਕਾਰ ਨੇ 19222.5 ਕਰੋੜ ਰੁਪਏ ਦਾ GST ਕੀਤਾ ਇਕੱਠਾ

ਇਨ੍ਹਾਂ ਸਕੂਲਾਂ ‘ਚ ਰਿਕਸ਼ਾ ਚਾਲਕ ਤੇ ਮਜ਼ਦੂਰਾਂ ਦੇ ਬੱਚੇ ਕਰਨਗੇ ਪੜ੍ਹਾਈ

ਜੇਕਰ ਇਸ ਸਕੂਲ ਨੂੰ ਅਸੀਂ ਪ੍ਰਾਈਵੇਟ ਸੈਕਟਰ ਵਿੱਚ ਰੱਖਦੇ ਹਾਂ ਤਾਂ ਇਸ ਦੀ ਫੀਸ 10-15 ਹਜ਼ਾਰ ਰੁਪਏ ਹੋਣੀ ਸੀ। ਇਸ ਸਕੂਲ ਵਿੱਚ ਮਜ਼ਦੂਰ, ਰਿਕਸ਼ਾ ਚਾਲਕ, ਪਲੰਬਰਾਂ ਦੇ ਬੱਚੇ ਪੜ੍ਹਾਈ ਕਰਨਗੇ। ਸਰਕਾਰੀ ਸਕੂਲਾਂ ਦੀ ਹਾਲਤ ਸੁਧਾਰਨ ਤੋਂ ਬਾਅਦ ਵਿਦਿਆਰਥੀਆਂ ਵਿੱਚ ਵਿਸ਼ਵਾਸ ਵੱਧ ਰਿਹਾ ਹੈ। ਉਹ ਖੁੱਲ੍ਹ ਕੇ ਕਹਿ ਰਹੇ ਹਨ ਕਿ ਉਹ ਡਾਕਟਰ ਤੇ ਇੰਜੀਨੀਅਰ ਬਣਨਾ ਚਾਹੁੰਦੇ ਹਨ। ਬੱਚੇ ਸੁਪਨੇ ਦੇਖਣ ਲੱਗ ਪਏ ਹਨ। ਗੱਲਬਾਤ ਦੌਰਾਨ ਬੱਚਿਆਂ ਨੇ ਦੱਸਿਆ ਕਿ ਪੂਰੇ ਪੰਜਾਬ ਵਿੱਚ ਅਜਿਹਾ ਕੋਈ ਸਕੂਲ ਨਹੀਂ ਹੈ ਜਿਹੜਾ ਇੰਨਾ ਵਧੀਆ ਬਣਿਆ ਹੋਵੇ।

ਪੰਜਾਬ ਵਿੱਚ 2 ਮੁੱਖ ਮੰਤਰੀ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਕਰ ਰਹੇ ਸੁਧਾਰ

ਉਹ ਹਰ ਹਫ਼ਤੇ ਪੰਜਾਬ ਆਉਂਦੇ ਹਨ। ਪੰਜਾਬ ਵਿੱਚ ਦੋ ਮੁੱਖ ਮੰਤਰੀ ਸਕੂਲਾਂ ਦਾ ਦੌਰਾ ਕਰਕੇ ਉਨ੍ਹਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਨ। ਦੋ ਮੁੱਖ ਮੰਤਰੀ ਪੰਜਾਬ ਵਿੱਚ ਮੁਹੱਲਾ ਕਲੀਨਿਕਾਂ ਦਾ ਦੌਰਾ ਕਰਕੇ ਸਿਹਤ ਸਹੂਲਤਾਂ ਵਿੱਚ ਸੁਧਾਰ ਕਰਨ ਵਿੱਚ ਰੁੱਝੇ ਹੋਏ ਹਨ। ਸਿੱਖਿਆ ਰਾਹੀਂ ਹੀ ਅਸੀਂ ਦੇਸ਼ ਵਿੱਚੋਂ ਗਰੀਬੀ ਦੂਰ ਕਰ ਸਕਦੇ ਹਾਂ। ਹੁਣ ਪੰਜਾਬ ਦੇ ਹਰ ਕੋਨੇ ਵਿੱਚ ਮੁਹੱਲਾ ਕਲੀਨਿਕ ਹਨ।

ਇਹ ਵੀ ਪੜ੍ਹੋ: Punjab information: ਵਿਦੇਸ਼ਾਂ ‘ਚ ਨਸ਼ਾ ਭੇਜਣ ਵਾਲੇ ਚੜ੍ਹੇ ਜਲੰਧਰ ਪੁਲਿਸ ਦੇ ਅੜਿੱਕੇ

 

Training Mortgage Data:
Calculate Training Mortgage EMI



LEAVE A REPLY

Please enter your comment!
Please enter your name here