Viral Video: ਇੰਡੋਨੇਸ਼ੀਆ ‘ਚ ਲਾਈਵ ਫੁੱਟਬਾਲ ਮੈਚ ਦੌਰਾਨ ਦਿਲ ਦਹਿਲਾ ਦੇਣ ਵਾਲੀ ਘਟਨਾ ਦੇਖਣ ਨੂੰ ਮਿਲੀ। ਇੱਥੇ ਪੱਛਮੀ ਜਾਵਾ ਵਿੱਚ ਬਿਜਲੀ ਨੇ ਇੱਕ ਫੁੱਟਬਾਲਰ ਦੀ ਜਾਨ ਲੈ ਲਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਹ ਘਟਨਾ ਐਤਵਾਰ (11 ਫਰਵਰੀ) ਨੂੰ ਵਾਪਰੀ। ਖ਼ਰਾਬ ਮੌਸਮ ਵਿਚਾਲੇ ਮੈਚ ਖੇਡਿਆ ਜਾ ਰਿਹਾ ਸੀ। ਖਿਡਾਰੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਦੱਸਿਆ ਜਾ ਰਿਹਾ ਹੈ ਕਿ ਖਿਡਾਰੀ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਗਈ ਸੀ।

ਰਿਪੋਰਟਾਂ ਦੇ ਅਨੁਸਾਰ, ਪੱਛਮੀ ਜਾਵਾ ਵਿੱਚ ਐਫਬੀਆਈ ਸੁਬਾਂਗ ਅਤੇ ਐਫਸੀ ਬੈਂਡੁੰਗ ਦੀ ਟੀਮ ਵਿਚਕਾਰ ਸੀਲੀਵਾਂਗ ਸਟੇਡੀਅਮ ਵਿੱਚ ਇੱਕ ਦੋਸਤਾਨਾ ਮੈਚ ਹੋਇਆ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਇੱਕ ਫੁੱਟਬਾਲਰ ਮੈਦਾਨ ‘ਤੇ ਚਲ ਰਿਹਾ ਹੈ ਅਤੇ ਉਸ ਕੋਲ ਗੇਂਦ ਆਉਣ ਦਾ ਇੰਤਜ਼ਾਰ ਕਰ ਰਿਹਾ ਹੈ। ਫਿਰ ਅਚਾਨਕ ਬਿਜਲੀ ਡਿੱਗੀ ਅਤੇ ਅੱਗ ਨਿਕਲਦੀ ਦਿਖਾਈ ਦਿੱਤੀ। ਖਿਡਾਰੀ ਜ਼ਮੀਨ ‘ਤੇ ਡਿੱਗ ਗਿਆ, ਜਿਸ ਤੋਂ ਬਾਅਦ ਕਈ ਖਿਡਾਰੀ ਉਸ ਦੇ ਨੇੜੇ ਭੱਜੇ। ਜਿੱਥੇ ਕੁਝ ਖਿਡਾਰੀ ਉੱਚੀ ਆਵਾਜ਼ ਸੁਣ ਕੇ ਦੰਗ ਰਹਿ ਗਏ, ਉੱਥੇ ਹੀ ਕਈ ਮੈਦਾਨ ਤੋਂ ਬਾਹਰ ਭੱਜਣ ਲੱਗੇ।

ਬਿਜਲੀ ਡਿੱਗਣ ਕਾਰਨ ਫੁੱਟਬਾਲਰ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਸ ਦੀਆਂ ਕਈ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਕਿਸੇ ਨੇ ਲਿਖਿਆ, ‘ਕਈ ਵਾਰ ਤੁਹਾਡਾ ਦਿਨ ਬਹੁਤ ਖਰਾਬ ਹੁੰਦਾ ਹੈ’, ਜਦੋਂ ਕਿ ਕਿਸੇ ਨੇ ਲਿਖਿਆ, ‘ਵਿਸ਼ਵਾਸ ਨਹੀਂ ਕਰ ਸਕਦਾ ਕਿ ਮੈਚ ਦੌਰਾਨ ਅਜਿਹਾ ਹੋਇਆ’।

ਇਹ ਵੀ ਪੜ੍ਹੋ: Farmers Protest: ਕਿਸਾਨਾਂ ਦੇ ਦਿੱਲੀ ਕੂਚ ਨੂੰ ਵੇਖ ਖੇਤੀਬਾੜੀ ਮੰਤਰੀ ਦਾ ਵੱਡਾ ਬਿਆਨ…ਬੋਲੇ….ਰਾਜਾਂ ਨਾਲ ਗੱਲ ਕਰਨ ਦੀ ਲੋੜ

ਤੁਹਾਨੂੰ ਦੱਸ ਦੇਈਏ ਕਿ ਫੁੱਟਬਾਲ ਮੈਚ ਦੌਰਾਨ ਬਿਜਲੀ ਡਿੱਗਣ ਦੀ ਇਹ ਪਹਿਲੀ ਘਟਨਾ ਨਹੀਂ ਹੈ। ਪਿਛਲੇ ਸਾਲ ਸੋਰਾਟਿਨ ਅੰਡਰ-13 ਕੱਪ ਦੌਰਾਨ ਪੂਰਬੀ ਜਾਵਾ ਵਿੱਚ ਇੱਕ ਨੌਜਵਾਨ ਫੁੱਟਬਾਲਰ ‘ਤੇ ਬਿਜਲੀ ਡਿੱਗੀ ਸੀ। ਹਾਲਾਂਕਿ ਡਾਕਟਰ ਨੇ ਉਸ ਨੂੰ ਬਚਾ ਲਿਆ। ਇਸ ਤੋਂ ਇਲਾਵਾ, ਦਸੰਬਰ 2023 ਵਿੱਚ, ਬ੍ਰਾਜ਼ੀਲ ਵਿੱਚ ਇੱਕ ਫੁੱਟਬਾਲ ਮੈਚ ਵਿੱਚ ਬਿਜਲੀ ਡਿੱਗੀ, ਜਿਸ ਵਿੱਚ ਇੱਕ ਖਿਡਾਰੀ ਦੀ ਮੌਤ ਹੋ ਗਈ ਅਤੇ ਛੇ ਜ਼ਖਮੀ ਹੋ ਗਏ।

ਇਹ ਵੀ ਪੜ੍ਹੋ: Viral News: ਕੰਪਨੀ ਦਾ ਅਜੀਬ ਆਫਰ, ਬੱਚਾ ਪੈਦਾ ਕਰਨ ‘ਤੇ ਦੇ ਰਹੀ ਲੱਖਾਂ ਰੁਪਏ!

LEAVE A REPLY

Please enter your comment!
Please enter your name here