ਸੋਸ਼ਲ ਮੀਡੀਆ ਨੇ ਕਈ ਲੋਕਾਂ ਨੂੰ ਰਾਤੋਂ ਰਾਤ ਆਬਾਦ ਕਰ ਦਿੱਤਾ ਅਤੇ ਕਈਆਂ ਨੂੰ ਅਰਸ਼ਾਂ ਤੋਂ ਝਟਕਾ ਕੇ ਥੱਲੇ ਫਰਸ਼ ‘ਚ ਦੇ ਮਾਰੀਆ। ਨਿੱਤ ਨਵੇਂ ਚੜ੍ਹਦੇ ਦਿਨ ਸ਼ੋਸਲ ਮੀਡੀਆ ‘ਤੇ ਨਵੀਆਂ ਵੀਡਿਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹੁਣ ਇਕ ਹੋਰ ਹੈਰਾਨ ਕਰ ਦੇਣ ਵਾਲਾ ਵੀਡੀਓ ਸਾਹਮਣੇ ਆਇਆ ਹੈ। ਵੀਡੀਓ ਦਿੱਲੀ ਦੇ ਪਾਲਿਕਾ ਬਜ਼ਾਰ ਦਾ ਦੱਸਿਆ ਜਾ ਰਿਹਾ ਹੈ। ਵੀਡੀਓ ਵਿੱਚ ਇੱਕ ਲੜਕੀ ਨੂੰ ਦੁਕਾਨ ਵਿੱਚ ਕੱਪੜੇ ਖਰੀਦਦੇ ਦਿਖਾਇਆ ਗਿਆ ਹੈ। ਹਾਲਾਂਕਿ ਇਸ ਵੀਡੀਓ ਵਿੱਚ ਅੱਗੇ ਜਾਕੇ ਜੋ ਸਾਹਮਣੇ ਆਉਂਦਾ ਹੈ ਉਹ ਹੈਰਾਨ ਤੇ ਪ੍ਰੇਸ਼ਾਨ ਕਰ ਦੇਣ ਵਾਲਾ ਹੈ। ਇਹ ਲੜਕੀ ਚੇਜਿੰਗ ਰੂਮ ਦੀ ਵਰਤੋਂ ਕੀਤੇ ਬਿਨਾਂ ਦੁਕਾਨਦਾਰ ਦੇ ਸਾਹਮਣੇ ਹੀ ਸ਼ਾਰਟਸ ਪਹਿਨਣਾ ਅਤੇ ਉਤਾਰਣਾ ਸ਼ੁਰੂ ਕਰ ਦਿੰਦੀ ਹੈ।

ਹੁਣ ਇਹ ਵੀਡੀਓ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਸ ਤੋਂ ਬਾਅਦ ਯੂਜ਼ਰ ਇਸ ‘ਤੇ ਭੜਕ ਰਹੇ ਹਨ। ਲੋਕਾਂ ਨੇ ਕਮੈਂਟ ਬਾਕਸ ਵਿੱਚ ਲਿੱਖਿਆ ਕਿ ਲੜਕੀ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ। ਆਲੋਚਕਾਂ ਨੇ ਲੜਕੀ ਦੀਆਂ ਕਾਰਵਾਈਆਂ ਦੀ ਨਿੰਦਾ ਕਰਦਿਆਂ ਕਿਹਾ ਕਿ ਉਸ ਨੇ ਸੀਮਾਵਾਂ ਨੂੰ ਪਾਰ ਕਰਨ ਅਤੇ ਆਪਣੇ ਅਤੇ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਸੰਸਕਾਰਾਂ ਦੀ ਘਾਟ ਦਾ ਲੇਬਲ ਦਿੱਤਾ ਹੈ।

<robust>ਵੀਡੀਓ </robust><robust>ਦੀ </robust><robust>ਜਗ੍ਹਾਂ </robust><robust>ਬਾਰੇ </robust><robust>ਅਜੇ </robust><robust>ਪੁਸ਼ਟੀ </robust><robust>ਨਹੀਂ </robust><robust>ਹੋਈ </robust><robust>ਹੈ</robust>

ਸਭ ਤੋਂ ਜ਼ਿਆਦਾ ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਜਦੋਂ ਲੜਕੀ ਆਪਣੇ ਕੱਪੜੇ ਬਦਲ ਰਹੀ ਹੁੰਦੀ ਹੈ ਤਾਂ ਦੁਕਾਨਦਾਰ ਵੀ ਉੱਥੇ ਮੌਜੂਦ ਹੁੰਦਾ ਹੈ। ਹਾਲਾਂਕਿ ਵੀਡੀਓ ਦੇ ਸਥਾਨ ਅਤੇ ਟਾਇਮ ਨੂੰ ਲੈਕੇ ਅਜੇ ਕੋਈ ਪੁਸ਼ਟੀ ਨਹੀਂ ਹੋਈ ਹੈ। ਪਰ ਅਜਿਹੇ ਵਿੱਚ ਲੋਕਾਂ ਵੱਲੋਂ ਲੜਕੀ, ਦੁਕਾਨਦਾਰ ਅਤੇ ਵੀਡੀਓ ਬਣਾਉਣ ਵਾਲੇ ਤੇ ਸਵਾਲ ਖੜੇ ਕੀਤੇ ਜਾ ਰਹੇ ਹਨ।

<robust>ਦੇਖੋ </robust><robust>ਇਹ </robust><robust>ਵੀਡੀਓ</robust>

दिल्ली के पालिका बाजार मे कपडे की दुकान पर.. <a href=" वाली लड़कियों के मुजरे के बाद अब एक नया वीडियो.. हर कपडे की दुकान पर चेंजिंग रूम उपलब्ध है मगर यहाँ इस लड़की ने हदे ही पर कर दी। संभवत: वीडियो भी खुद बनवाई या किसी ने बनाई.. यह वीडियो अब वायरल है।<a href=" <a href="
— TRUE STORY (@TrueStoryUP) <a href=" 9, 2024

ਵੀਡੀਓ ਨੂੰ ਲੈ ਕੇ ਵੱਖਰੀ-ਵੱਖਰੀ ਹੈ ਰਾਏ

ਜਦੋਂ ਇਹ ਵੀਡੀਓ ਵਾਇਰਲ ਹੋ ਗਿਆ ਹੈ ਤਾਂ ਲੋਕ ਵੀ ਇਸ ‘ਤੇ ਆਪਣੀ ਵੱਖੋ ਵੱਖਰੀ ਰਾਇ ਦੇ ਰਹੇ ਹਨ। ਕੁੱਝ ਲੋਕ ਕਹਿ ਰਹੇ ਹਨ ਕਿ ਲੜਕੀਆਂ ਨਾਰੀਵਾਦ ਦੇ ਨਾਮ ਤੇ ਜਿਵੇਂ ਮਰਜ਼ੀ ਵਿਵਹਾਰ ਕਰਨ, ਛੋਟੇ ਕੱਪੜੇ ਪਾਉਣ ਜਾਂ ਕੁੱਝ ਹੋਰ ਤਾਂ ਉਹਨਾਂ ਨੂੰ ਮਹਿਲਾ ਸ਼ਸ਼ਕਤੀਕਰਨ ਕਿਹਾ ਜਾਂਦਾ ਹੈ। ਜੇਕਰ ਕੋਈ ਲੜਕਾ ਇਸ ਤਰ੍ਹਾਂ ਕਰਦਾ ਹੈ ਜਾਂ ਉਹਨਾਂ ਨੂੰ ਦੇਖਦਾ ਹੈ ਤਾਂ ਉਸ ਨੂੰ ਅਸੱਭਿਅਕ ਆਖਿਆ ਜਾਂਦਾ ਹੈ।

ਕੁੱਝ ਲੋਕਾਂ ਦਾ ਮੰਨਣਾ ਹੈ ਕਿ ਇਹ ਵੀਡੀਓ ਜਾਣਬੁੱਝ ਕੇ ਬਣਾਇਆ ਗਿਆ ਹੈ। ਇਸ ਨੂੰ ਕਈ ਹਿੱਸਿਆਂ ਤੋਂ ਸ਼ੂਟ ਕੀਤਾ ਗਿਆ ਹੈ ਅਤੇ ਦੁਕਾਨਦਾਰ ਵੀ ਇਸ ਵੀਡੀਓ ਦਾ ਇੱਕ ਹਿੱਸਾ ਹੈ।

ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ ਜਦੋਂ ਦਿੱਲੀ ਐਨ.ਸੀ.ਆਰ ਜਾਂ ਇਸ ਦੇ ਆਸ ਪਾਸ ਤੋਂ ਅਜਿਹੀ ਵੀਡੀਓ ਸਾਹਮਣੇ ਆਉਣ ਦੀ ਜਾਣਕਾਰੀ ਮਿਲੀ ਹੈ। ਇਸ ਤੋਂ ਪਹਿਲਾਂ ਮੈਟਰੋ ਵਿਚ ਅਸ਼ਸੀਲ ਡਾਂਸ ਜਾਂ ਸਕੂਟਰਾਂ ‘ਤੇ ਲਾਹਪ੍ਰਵਾਹੀ ਦੇ ਵੀਡੀਓ ਵੀ ਸਾਹਮਣੇ ਆ ਚੁੱਕੇ ਹਨ।

LEAVE A REPLY

Please enter your comment!
Please enter your name here