Viral Gold Plated Kulfi: ਅੱਜ-ਕੱਲ੍ਹ ਸੋਸ਼ਲ ਮੀਡੀਆ ‘ਤੇ ਕਈ ਵਾਇਰਲ ਚੀਜਾਂ ਵੇਖਣ ਨੂੰ ਮਿਲਦੀਆਂ ਹਨ ਅਤੇ ਜਿਆਦਾਤਰ ਲੋਕ ਕੰਮ ਤੋਂ ਵਿਹਲੇ ਹੁੰਦੇ ਹੀ ਆਪਣਾ ਮੂਡ ਹਲਕਾ ਕਰਨ ਲਈ ਸੋਸ਼ਲ ਮੀਡੀਆ ਦਾ ਸਹਾਰਾ ਲੈਂਦੇ ਹਨ। ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ ‘ਚੋਂ ਹੋ ਤਾਂ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਪਲੇਟਫਾਰਮਾਂ ‘ਤੇ ਹਰ ਤਰ੍ਹਾਂ ਦੀ ਸਮੱਗਰੀ ਉਪਲਬਧ ਹੈ। ਸੋਸ਼ਲ ਮੀਡੀਆ ‘ਤੇ ਡਾਂਸ, ਮੋਟੀਵੇਸ਼ਨ, ਚੰਗਾ ਖਾਣਾ ਵਰਗੀਆਂ ਹਰ ਤਰ੍ਹਾਂ ਦੀਆਂ ਵੀਡੀਓ ਦੇਖੀਆਂ ਜਾ ਸਕਦੀਆਂ ਹਨ। ਇਨ੍ਹੀ ਦਿਨੀਂ ਸੋਸ਼ਲ ਮੀਡੀਆ ਤੇ ਇੱਕ ਦੁਕਾਨ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿੱਥੇ 24 ਕੈਰੇਟ ਸੋਨੇ ਦੀ ਕੁਲਫੀ ਵਿਕ ਰਹੀ ਹੈ। ਇਸ ਵੀਡੀਓ ਨੂੰ ਵੇਖ ਕੇ ਲੋਕਾਂ ਦੇ ਦਿਮਾਗ ‘ਚ ਕਈ ਤਰ੍ਹਾਂ ਦੇ ਸਵਾਲ ਵੀ ਉੱਠ ਰਹੇ ਹਨ।

24 ਕੈਰੇਟ ਸੋਨੇ ਦੀ ਕੁਲਫੀ ਕਿੱਥੇ ਮਿਲਦੀ ਹੈ ?
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਇਕ ਵਿਅਕਤੀ ਨਾਰਮਲ ਕੁਲਫੀ ਕੱਢਦਾ ਹੈ। ਇਸ ਤੋਂ ਬਾਅਦ ਉਹ ਕੁਲਫੀ ‘ਤੇ ਸੋਨੇ ਦੀ ਪਰਤ ਲਗਾ ਕੇ ਗਾਹਕ ਨੂੰ ਦਿੰਦਾ ਹੈ। ਵੀਡੀਓ ਨੂੰ ਇੰਸਟਾਗ੍ਰਾਮ ‘ਤੇ jaipurfoodtales ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਵੀਡੀਓ ਸ਼ੇਅਰ ਕਰਦੇ ਹੋਏ ਇਸ ਦੀ ਲੋਕੇਸ਼ਨ ਵੀ ਦੱਸੀ ਗਈ ਹੈ। ਕੈਪਸ਼ਨ ਵਿੱਚ ਦੱਸਿਆ ਗਿਆ ਹੈ ਕਿ ਪ੍ਰਕਾਸ਼ ਕੁਲਫੀ ਨਾਮ ਦੀ ਇਹ ਦੁਕਾਨ ਮੱਧਪ੍ਰਦੇਸ਼ ਦੇ ਇੰਦੌਰ ਦੇ ਸਰਾਫਾ ਬਾਜ਼ਾਰ ਵਿੱਚ ਮਿਲਦੀ ਹੈ। ਇਸ ਦੇ ਨਾਲ ਹੀ ਇਸ ਕੁਲਫੀ ਦੀ ਕੀਮਤ ਵੀ ਦੱਸੀ ਗਈ ਹੈ। ਕੈਪਸ਼ਨ ਮੁਤਾਬਕ ਇਸ ਕੁਲਫੀ ਦੀ ਕੀਮਤ ਸਿਰਫ 351 ਰੁਪਏ ਹੈ।

ਦੇਖੋ ਵਾਇਰਲ ਹੋ ਰਹੀ ਵੀਡੀਓ 


ਲੋਕਾਂ ਨੇ ਕਮੈਂਟਸ ਕਰ ਲਏ ਮਜ਼ੇ
ਇਸ ਵੀਡੀਓ ਨੂੰ 3 ਲੱਖ 22 ਹਜ਼ਾਰ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ- ਗੋਲਡ ਫੋਇਲ ਦੀ ਕੀਮਤ ਕੁਝ ਵੀ ਨਹੀਂ ਹੋਵੇਗੀ। ਇਕ ਹੋਰ ਯੂਜ਼ਰ ਨੇ ਲਿਖਿਆ- ਗੋਲਡ ਕਲਰ ਦਿਖਾ ਕੇ ਜਨਤਾ ਨੂੰ ਮੂਰਖ ਬਣਾਉਣਾ ਆਸਾਨ ਹੈ, ਉਸ ਸ਼ੀਟ ਦੀ ਕੀਮਤ 50 ਰੁਪਏ ਤੋਂ ਜ਼ਿਆਦਾ ਨਹੀਂ ਹੋਵੇਗੀ। ਇਕ ਹੋਰ ਯੂਜ਼ਰ ਨੇ ਲਿਖਿਆ- ਇਸ ਨੂੰ ਖਾਈਏ ਜਾਂ ਸ਼ੋਅ ਪੀਸ ਵਿਚ ਰੱਖੀਏ।

 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟਤੇ ਵੀ ਫੋਲੋ ਕਰ ਸਕਦੇ ਹੋ।



LEAVE A REPLY

Please enter your comment!
Please enter your name here