Viral Video: ਸੋਸ਼ਲ ਮੀਡੀਆ ‘ਤੇ ਜੰਗਲੀ ਜਾਨਵਰਾਂ ਦੀਆਂ ਕਈ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਨ੍ਹਾਂ ‘ਚੋਂ ਕੁਝ ਵੀਡੀਓਜ਼ ਅਜਿਹੇ ਹਨ, ਜਿਨ੍ਹਾਂ ਨੂੰ ਦੇਖ ਕੇ ਲੋਕਾਂ ਦੀ ਰੂਹ ਕੰਬ ਜਾਂਦੀ ਹੈ। ਸੋਸ਼ਲ ਮੀਡੀਆ ‘ਤੇ ਸੱਪਾਂ ਦੇ ਕਈ ਖਤਰਨਾਕ ਵੀਡੀਓ ਵੀ ਸਾਹਮਣੇ ਆਉਂਦੇ ਹਨ।
ਤੁਹਾਨੂੰ ਦੱਸ ਦੇਈਏ ਕਿ ਸੱਪ ਬਹੁਤ ਖਤਰਨਾਕ ਜੀਵ ਹੈ। ਜਦੋਂ ਕਿਸੇ ਦੇ ਸਾਹਮਣੇ ਸੱਪ ਆ ਜਾਂਦਾ ਹੈ ਤਾਂ ਚੰਗੇ ਭਲੇ ਲੋਕਾਂ ਨੂੰ ਵੀ ਪਸੀਨਾ ਆਉਣ ਲੱਗਦਾ ਹੈ। ਕੁਝ ਸੱਪ ਬਹੁਤ ਵੱਡੇ ਅਤੇ ਖਤਰਨਾਕ ਹੁੰਦੇ ਹਨ। ਇਨ੍ਹਾਂ ਵਿੱਚ ਕੋਬਰਾ ਪ੍ਰਜਾਤੀ ਦੇ ਸੱਪ ਵੀ ਸ਼ਾਮਲ ਹਨ। ਜੇਕਰ ਕੋਬਰਾ ਕਿਸੇ ਵਿਅਕਤੀ ਨੂੰ ਕੱਟਦਾ ਹੈ, ਤਾਂ ਉਹ ਵਿਅਕਤੀ ਥੋੜ੍ਹੇ ਸਮੇਂ ਵਿੱਚ ਹੀ ਮਰ ਜਾਂਦਾ ਹੈ। ਕੋਬਰਾ ਦੇ ਕਈ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ। ਇਨ੍ਹਾਂ ‘ਚੋਂ ਕਈ ਵੀਡੀਓ ਸੱਪਾਂ ਨੂੰ ਬਚਾਉਣ ਵਾਲਿਆਂ ਦੇ ਵੀ ਹਨ। ਹਾਲਾਂਕਿ ਕਈ ਵਾਰ ਬਚਾਅ ਦੌਰਾਨ ਸੱਪ ਹਮਲਾ ਵੀ ਕਰ ਦਿੰਦੇ ਹਨ। ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
harmful pic.twitter.com/wKwKbCHNgC
— information for you (@newsforyou36351) April 17, 2024
ਘਰ ਚ ਦਾਖ਼ਲ ਹੋਇਆ ਕਿੰਗ ਕੋਬਰਾ
ਵਾਇਰਲ ਹੋ ਰਹੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਖ਼ਤਰਨਾਕ ਅਤੇ ਵਿਸ਼ਾਲ ਕੋਬਰਾ ਇੱਕ ਘਰ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਵੀਡੀਓ ਵਿੱਚ ਇੱਕ ਵਿਅਕਤੀ ਵੀ ਦਿਖਾਈ ਦੇ ਰਿਹਾ ਹੈ, ਜੋ ਸੱਪ ਨੂੰ ਫੜਨ ਦੀ ਕੋਸ਼ਿਸ਼ ਕਰਦਾ ਨਜ਼ਰ ਆ ਰਿਹਾ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਵਿਅਕਤੀ ਖਤਰਨਾਕ ਸੱਪ ਨੂੰ ਪੂਛ ਫੜ ਕੇ ਕਾਬੂ ਕਰਨ ਦੀ ਕੋਸ਼ਿਸ਼ ਕਰਦਾ ਹੈ, ਪਰ ਉਸ ਨੂੰ ਨਹੀਂ ਪਤਾ ਸੀ ਕਿ ਅਗਲੇ ਪਲ ਕੀ ਹੋਣ ਵਾਲਾ ਹੈ।
ਕੋਬਰਾ ਨੇ ਦਿਖਾਇਆ ਆਪਣਾ ਭਿਆਨਕ ਰੂਪ :
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਵਿਅਕਤੀ ਦੇ ਹੱਥ ‘ਚ ਡੰਡਾ ਅਤੇ ਸੱਪ ਫੜਨ ਵਾਲਾ ਯੰਤਰ ਵੀ ਹੈ। ਉਹ ਉਸ ਯੰਤਰ ਨਾਲ ਸੱਪ ਦੀ ਪੂਛ ਫੜ ਕੇ ਸੱਪ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਹੈ ਪਰ ਫਿਰ ਨਾਗਰਾਜ ਗੁੱਸੇ ‘ਚ ਆ ਜਾਂਦਾ ਹੈ ਅਤੇ ਆਪਣਾ ਭਿਆਨਕ ਰੂਪ ਦਿਖਾਉਂਦਾ ਹੈ। ਪੂਛ ਨੂੰ ਫੜਦੇ ਹੀ ਉਹ ਆਪਣਾ ਫਨ ਫੈਲਾਉਂਦਾ ਹੈ ਅਤੇ ਜਵਾਬੀ ਹਮਲਾ ਕਰਨ ਲਈ ਬਾਹਰ ਆ ਜਾਂਦਾ ਹੈ। ਸੱਪ ਦਾ ਅਜਿਹਾ ਰੂਪ ਦੇਖ ਕੇ ਵਿਅਕਤੀ ਡਰ ਜਾਂਦਾ ਹੈ ਅਤੇ ਲੱਕੜ ਉਸ ਦੇ ਹੱਥੋਂ ਡਿੱਗ ਜਾਂਦੀ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕੋਬਰਾ ਕਿੰਨਾ ਵੱਡਾ ਅਤੇ ਖਤਰਨਾਕ ਲੱਗ ਰਿਹਾ ਹੈ।