viral wedding ceremony card: ਵਿਆਹ ਸਮਾਗਮ ਨੂੰ ਖਾਸ ਬਣਾਉਣ ਲਈ ਹਰ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਲਈ ਘਰ ਦੇ ਲੋਕ ਬਹੁਤ ਮਿਹਨਤ ਕਰਦੇ ਹਨ ਅਤੇ ਛੋਟੀਆਂ-ਛੋਟੀਆਂ ਗੱਲਾਂ ਉਤੇ ਵੀ ਖਾਸ ਧਿਆਨ ਦਿੱਤਾ ਜਾਂਦਾ ਹੈ।

ਅਜਿਹਾ ਇਸ ਲਈ ਕੀਤਾ ਜਾਂਦਾ ਹੈ ਕਿਉਂਕਿ ਮਾਮੂਲੀ ਜਿਹੀ ਗਲਤੀ ਵੀ ਸਾਰਾ ਕੰਮ ਵਿਗਾੜ ਸਕਦੀ ਹੈ। ਜਦੋਂ ਕਿਸੇ ਦੇ ਵਿਆਹ ਦਾ ਕਾਰਡ ਘਰ ਪਹੁੰਚਦਾ ਹੈ ਤਾਂ ਲੋਕ ਅਕਸਰ ਤਸੱਲੀ ਨਾਲ ਪੜ੍ਹਦੇ ਹਨ। ਕਾਰਡ ‘ਚ ਹਰ ਡਿਟੇਲ ਵੀ ਦਿੱਤੀ ਗਈ ਹੁੰਦੀ ਹੈ।

ਇਸ ਵਿਚ ਬਜ਼ੁਰਗਾਂ ਦੇ ਅਸ਼ੀਰਵਾਦ ਦੇ ਨਾਲ ਸਮਾਗਰਮ ਦਾ ਪੂਰਾ ਟਾਈਮ ਟੇਬਲ ਦਿੱਤਾ ਹੁੰਦਾ ਹੈ। ਬੱਚਿਆਂ ਦੀਆਂ ਤਾਰੀਫ਼ਾਂ ਤੋਂ ਸ਼ੁਰੂ ਹੋ ਕੇ ਮਹਿਮਾਨਾਂ ਨੂੰ ਬੁਲਾਉਣ ਲਈ ਵਿਆਹ ਦੇ ਕਾਰਡ ਵਿੱਚ ਕੁਝ ਦੋਹੇ ਅਤੇ ਕਵਿਤਾਵਾਂ ਲਿਖਣ ਦਾ ਰੁਝਾਨ ਹੈ। ਅਜਿਹਾ ਹੀ ਇੱਕ ਕਾਰਡ ਵਾਇਰਲ ਹੋ ਰਿਹਾ ਹੈ। ਖਾਸਕਰ ਇਸ ਉੱਤੇ ਲਿਖੀ ਕਵਿਤਾ ਕਰਕੇ ਇਹ ਵਾਇਰਲ ਹੋ ਰਿਹਾ ਹੈ।

ਵਾਇਰਲ ਹੋ ਰਹੇ ਵਿਆਹ ਦੇ ਕਾਰਡ ‘ਚ ਇੱਕ ਅਜਿਹੀ ਗਲਤੀ ਹੋਈ ਕਿ ਇਸ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਇਸ ਕਾਰਡ ਵਿੱਚ ਲਿਖੀ ਸ਼ਾਇਰੀ ਕੁੱਝ ਇਸ ਤਰ੍ਹਾਂ ਹੈ – “ਭੇਜ ਰਹਾ ਹੂੰ ਸਨੇਹ ਨਿਮੰਤ੍ਰਣ, ਪ੍ਰਿਅਵਰ ਤੁਮਹੇ ਬੁਲਾਨੇ ਕੋ, ਹੇ ਮਾਨਵ ਕੇ ਰਾਜਹੰਸ ਤੁਮ ਭੂਲ ਜਾਨਾ ਆਨੇ ਕੋ”। ਹਿੰਦੀ ਦੀ ਇਸ ਕਵਿਤਾ ਦਾ ਮਤਲਬ ਹੈ ਤਿ “ਮੈ ਤੁਹਾਨੂੰ ਸੱਦਾ ਪੱਤਰ ਦਿੱਤਾ ਹੈ, ਤੁਸੀਂ ਆਉਣਾ ਭੁੱਲ ਨਾ ਜਾਣਾ”। ਪਰ ਛਾਪਣ ਵਾਲੇ ਨੇ ਇੱਕ ਗਲਤੀ ਕਰ ਦਿੱਤੀ ਹੈ, ਉਸ ਨੇ “ਭੂਲ ਨਾ ਜਾਨਾ ਆਨੇ ਕੋ” ਦੀ ਥਾਂ ਉੱਤੇ “ਭੂਲ ਜਾਨਾ ਆਨੇ ਕੋ” ਲਿੱਖ ਦਿੱਤਾ ਹੈ।

ਇਸ ਕਾਰਡ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ‘ਤੇ Jokes hello jokes ਨਾਮ ਦੇ ਅਕਾਊਂਟ ਨਾਲ ਸਾਂਝਾ ਕੀਤਾ ਗਿਆ ਹੈ। ਹਾਲਾਂਕਿ ਇਸ ਨੂੰ 13 ਅਪ੍ਰੈਲ 2023 ਨੂੰ ਸ਼ੇਅਰ ਕੀਤਾ ਗਿਆ ਸੀ ਪਰ ਇਸ ਨੂੰ 4.8 ਹਜ਼ਾਰ ਲੋਕਾਂ ਨੇ ਲਾਈਕ ਕੀਤਾ ਹੈ। ਇਕ ਯੂਜ਼ਰ ਨੇ ਇਸ ‘ਤੇ ਕਮੈਂਟ ਕੀਤਾ – ‘ਇਹ ਕਾਫੀ ਹੈਰਾਨੀਜਨਕ ਹੈ’।

LEAVE A REPLY

Please enter your comment!
Please enter your name here