ਵਾਸ਼ਿੰਗਟਨ, 24 ਫਰਵਰੀ

ਇਸਤਗਾਸਾ ਪੱਖ ਦੇ ਵਕੀਲ ਵੱਲੋਂ ਭਾਰਤੀ ਵਿਦਿਆਰਥਣ ਜਾਹਨਵੀ ਕੰਦੂਲਾ ਦੀ ਮੌਤ ਦੇ ਮੁਲਜ਼ਮ ਪੁਲੀਸ ਅਧਿਕਾਰੀ ਖ਼ਿਲਾਫ਼ ਸਬੂਤਾਂ ਦੀ ਘਾਟ ਕਾਰਨ ਮੁਕੱਦਮਾ ਨਾ ਚਲਾਉਣ ਦੀ ਦਲੀਲ ਦੇਣ ਤੋਂ ਬਾਅਦ ਸਿਆਟਲ ਸਥਿਤ ਭਾਰਤੀ ਕੌਂਸਲੇਟ ਨੇ ਇਹ ਮਾਮਲਾ ਉੱਚ ਅਧਿਕਾਰੀਆਂ ਕੋਲ ਉਠਾਇਆ ਹੈ। ਪਿਛਲੇ ਸਾਲ 23 ਜਨਵਰੀ ਨੂੰ ਸਿਆਟਲ ਵਿੱਚ ਸੜਕ ਪਾਰ ਕਰਦੇ ਸਮੇਂ ਅਧਿਕਾਰੀ ਕੇਵਿਨ ਡੇਵ ਦੁਆਰਾ ਚਲਾਏ ਪੁਲੀਸ ਵਾਹਨ ਨਾਲ ਟਕਰਾ ਜਾਣ ਕਾਰਨ ਕੰਦੂਲਾ (23) ਦੀ ਮੌਤ ਹੋ ਗਈ ਸੀ। ਹਾਦਸੇ ਸਮੇਂ ਗੱਡੀ ਦੀ ਰਫ਼ਤਾਰ 119 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਸੀ। ਘਟਨਾ ਦੇ ਸਮੇਂ ਪੁਲੀਸ ਅਧਿਕਾਰੀ ਦੇ ਬਾਡੀ ਕੈਮਰੇ ਦੀ ਆਡੀਓ ਵਾਇਰਲ ਹੋਣ ਤੋਂ ਬਾਅਦ ਸਵਾਲ ਖੜ੍ਹੇ ਹੋ ਗਏ ਸਨ, ਜਿਸ ਵਿਚ ਉਸ ਦੇ ਸਾਥੀ ਡੇਨੀਅਲ ਆਰਡਰ ਨੂੰ ਘਟਨਾ ਬਾਰੇ ਹੱਸਦੇ ਸੁਣਿਆ ਗਿਆ ਸੀ।

LEAVE A REPLY

Please enter your comment!
Please enter your name here