ਪੱਤਰ ਪ੍ਰੇਰਕ

ਸ਼ਾਹਬਾਦ ਮਾਰਕੰਡਾ, 11 ਮਾਰਚ

ਪੁਲੀਸ ਨੇ ਨਸ਼ੀਲਾ ਪਦਾਰਥ ਰੱਖਣ ਦੇ ਦੋਸ਼ ਵਿਚ ਰਾਜਬੀਰ ਸਿੰਘ ਉਰਫ ਰਾਜਾ ਵਾਸੀ ਗੁਰਦੇਵ ਕਲੋਨੀ, ਸ਼ਾਹਬਾਦ ਨੂੰ ਗ੍ਰਿਫਤਾਰ ਕਰ ਕੇ 650 ਗਰਾਮ ਅਫੀਮ ਬਰਾਮਦ ਕੀਤੀ ਹੈ। ਪੁਲੀਸ ਬੁਲਾਰੇ ਨੇ ਦੱਸਿਆ ਕਿ ਐਂਟੀ ਨਾਰਕੋਟਿਕ ਸੈੱਲ ਦੇ ਦਿਸ਼ਾ ਨਿਰਦੇਸ਼ਾਂ ’ਤੇ ਏਐੱਸਆਈ ਸਤੀਸ਼ ਕੁਮਾਰ ਦੀ ਟੀਮ ਸ਼ਾਹਬਾਦ ਬਰਾੜਾ ਪੁਲ ਦੇ ਥੱਲੇ ਮੌਜੂਦ ਸੀ। ਪੁਲੀਸ ਟੀਮ ਨੂੰ ਸੂਚਨਾ ਮਿਲੀ ਕਿ ਰਾਜਬੀਰ ਸਿੰਘ ਉਰਫ ਰਾਜਾ ਅਫੀਮ ਵੇਚਣ ਦਾ ਕੰਮ ਕਰਦਾ ਹੈ ਤੇ ਅੱਜ ਵੀ ਉਹ ਮੋਟਰਸਾਈਕਲ ’ਤੇ ਅਫੀਮ ਸਪਲਾਈ ਕਰਨ ਲਈ ਸ਼ਾਹਬਾਦ ਮੇਨ ਮਾਰਕੀਟ ਵਿੱਚ ਘੁੰਮ ਰਿਹਾ ਹੈ। ਪੁਲੀਸ ਟੀਮ ਨੇ ਸੂਚਨਾ ਦੇ ਆਧਾਰ ’ਤੇ ਬਰਾੜਾ ਰੋਡ ’ਤੇ ਰੁਕਮਣੀ ਸਕੂਲ ਦੇ ਸਾਹਮਣੇ ਨਾਕਾਬੰਦੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪੁਲੀਸ ਨੇ ਮੁਲਜ਼ਮ ਨੂੰ ਕਾਬੂ ਕਰਕੇ ਉਸ ਖ਼ਿਲਾਫ਼ ਥਾਣਾ ਸ਼ਾਹਬਾਦ ਵਿੱਚ ਕੇਸ ਦਰਜ ਕਰ ਿਲਆ ਹੈ।

LEAVE A REPLY

Please enter your comment!
Please enter your name here