ਨਵੀਂ ਦਿੱਲੀ, 30 ਮਾਰਚ

ਆਰਬੀਆਈ ਦੇ ਖੇਤਰੀ ਦਫਤਰਾਂ ਵਿੱਚ 2000 ਰੁਪਏ ਦੇ ਬੈਂਕ ਨੋਟਾਂ ਨੂੰ ਬਦਲਣ ਜਾਂ ਜਮ੍ਹਾਂ ਕਰਨ ਲਈ ਵਿੰਡੋ ਪਹਿਲੀ ਅਪਰੈਲ ਨੂੰ ਨਹੀਂ ਖੁੱਲੇਗੀ। ਕੇਂਦਰੀ ਬੈਂਕ ਨੇ ਐਕਸਚੇਂਜ ਅਤੇ ਡਿਪਾਜ਼ਿਟ ਸੇਵਾਵਾਂ ਦੀ ਉਪਲਬਧਤਾ ਨਾ ਹੋਣ ਕਾਰਨ ‘ਖਾਤਿਆਂ ਦੀ ਸਾਲਾਨਾ ਸਮਾਪਤੀ’ ਨਾਲ ਸਬੰਧਤ ਕਾਰਜਾਂ ਦਾ ਹਵਾਲਾ ਦੇ ਕੇ ਇਹ ਸੇਵਾ ਪਹਿਲੀ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਇਹ ਸਹੂਲਤ ਦੋ ਅਪਰੈਲ ਨੂੰ ਮੁੜ ਸ਼ੁਰੂ ਹੋ ਜਾਵੇਗੀ। ਜਾਣਕਾਰੀ ਅਨੁਸਾਰ ਕੁਝ ਸਮਾਂ ਪਹਿਲਾਂ ਵਾਪਸ ਲਏ ਗਏ 2,000 ਰੁਪਏ ਦੇ ਬੈਂਕ ਨੋਟਾਂ ਵਿੱਚੋਂ ਲਗਪਗ 2.4 ਫੀਸਦੀ ਹਾਲੇ ਵੀ ਬਾਜ਼ਾਰਾਂ ਵਿਚ ਚਲ ਰਹੇ ਹਨ ਤੇ ਆਰਬੀਆਈ ਕੋਲ ਵਾਪਸ ਨਹੀਂ ਆਏ। ਜਾਣਕਾਰੀ ਅਨੁਸਾਰ ਬੈਂਕਾਂ ’ਚ 2000 ਰੁਪਏ ਦੇ ਮੁੱਲ ਵਾਲੇ ਨੋਟਾਂ ਨੂੰ ਐਕਸਚੇਂਜ ਕਰਨ ਜਾਂ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ ਪਿਛਲੇ ਸਾਲ 7 ਅਕਤੂਬਰ ਸੀ।

LEAVE A REPLY

Please enter your comment!
Please enter your name here