ਭੁਵਨੇਸ਼ਵਰ, 23 ਮਾਰਚ

ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਦੀ ਅਗਵਾਈ ਵਾਲੇ ਬੀਜੂ ਜਨਤਾ ਦਲ (ਬੀਜੇਡੀ) ਨੂੰ 2018-19 ਤੋਂ 2023-24 (ਸਤੰਬਰ ਤੱਕ) ਪਿਛਲੇ ਛੇ ਸਾਲਾਂ ’ਚ ਚੋਣ ਬਾਂਡਾਂ ਰਾਹੀਂ 994.5 ਕਰੋੜ ਰੁਪਏ ਮਿਲੇ ਹਨ। ਇਹ ਖੁਲਾਸਾ ਬੀਜੇਡੀ ਵੱਲੋਂ ਚੋਣ ਕਮਿਸ਼ਨ ਨੂੰ ਸੌਂਪੇ ਗਏ ਅੰਕੜਿਆਂ ’ਚ ਹੋਇਆ ਹੈ। ਇਹ ਅੰਕੜੇ ਚੋਣ ਕਮਿਸ਼ਨ ਦੀ ਵੈੱਬਸਾਈਟ ’ਤੇ ਉਪਲੱਬਧ ਹਨ। ਦੂਜੇ ਪਾਸੇ ਉੜੀਸਾ ਪ੍ਰਦੇਸ਼ ਕਾਂਗਰਸ ਕਮੇਟੀ (ਓਪੀਪੀਸੀ) ਨੇ ਮੰਗ ਕੀਤੀ ਕਿ ਬੀਜੇਡੀ ਲੰਘੇ ਛੇ ਸਾਲਾਂ ਚੋਣ ਬਾਂਡਾਂ ਰਾਹੀਂ ਇੰਨਾ ਵੱਡਾ ਚੰਦਾ ਮਿਲਣ ਦੇ ਕਾਰਨਾਂ ਦਾ ਖੁਲਾਸਾ ਕਰੇ। ਪਾਰਟੀ ਦੀ ਮੀਡੀਆ ਕੋਆਰਡੀਨੇਟਰ ਬਬੀਤਾ ਸ਼ਰਮਾ ਨੇ ਕਿਹਾ, ‘‘ਛੇ ਸਾਲਾਂ ’ਚ ਚੋਣ ਬਾਂਡਾਂ ਰਾਹੀਂ ਸੂਬੇ ਵਿੱਚ ਕੰਪਨੀਆਂ ਦੇ ਨਿਵੇਸ਼ ਕਰਨ ਨਾਲ ਪਟਨਾਇਕ ਦੀ ਅਗਵਾਈ ਵਾਲੀ ਬੀਜੇਡੀ ਭਾਰਤ ਦੀ ਸਭ ਤੋਂ ਅਮੀਰ ਖੇਤਰੀ ਪਾਰਟੀ ਬਣ ਗਈ ਹੈ।’’ -ਪੀਟੀਆਈ

LEAVE A REPLY

Please enter your comment!
Please enter your name here