ਪੱਤਰ ਪ੍ਰੇਰਕ

ਘਨੌਲੀ, 10 ਅਪਰੈਲ

ਅੱਜ ਇੱਥੇ ਅੰਬੂਜਾ ਕਾਲੋਨੀ ਦੇ ਖੇਡ ਮੈਦਾਨ ਵਿੱਚ ਪਹਿਲਾ ਉੱਤਰ ਭਾਰਤੀ ਅਡਾਨੀ ਪ੍ਰੀਮਿਅਰ ਲੀਗ ਕ੍ਰਿਕਟ ਟੂਰਨਾਮੈਂਟ ਸ਼ੁਰੂ ਹੋ ਗਿਆ। ਟੂਰਨਾਮੈਂਟ ਦਾ ਉਦਘਾਟਨ ਮੁੱਖ ਨਿਰਮਾਣ ਅਧਿਕਾਰੀ (ਸੀਐੱਮਓ) ਨਾਰਥ ਮੁਕੇਸ਼ ਸਕਸੈਨਾ ਨੇ ਕੀਤਾ। ਮੈਨੇਜਰ ਕਾਰਪੋਰੇਟ ਮਾਮਲੇ ਸਤੀਸ਼ ਰਾਣਾ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਦਾੜਲਾਘਾਟ, ਰੋਪੜ, ਗਾਗਲ, ਰੁੜਕੀ, ਨਾਲਾਗੜ੍ਹ, ਰਾਜਪੁਰਾ, ਬਠਿੰਡਾ , ਨਾਲਾਗੜ੍ਹ(ਏਸ਼ੀਅਨ) ਅਤੇ ਦਾਦਰੀ ਯੂਨਿਟਾਂ ਦੀਆਂ ਨੌਂ ਟੀਮਾਂ ਹਿੱਸਾ ਲੈ ਰਹੀਆਂ ਹਨ। ਟੂਰਨਾਮੈਂਟ ਦਾ ਉਦਘਾਟਨੀ ਮੈਚ ਏਸੀਐੱਲ ਦਾੜਲਾਘਾਟ ਅਤੇ ਏਸੀਐੱਲ ਦਾਦਰੀ ਦੀਆਂ ਟੀਮਾਂ ਵਿਚਕਾਰ ਹੋਇਆ, ਜਿਸ ਦੌਰਾਨ ਦਾੜਲਾਘਾਟ ਦੀ ਟੀਮ ਜੇਤੂ ਰਹੀ। ਸੀਐਮਓ ਉੱਤਰੀ ਭਾਰਤ ਮੁਕੇਸ਼ ਸਕਸੈਨਾ ਨੇ ਦੱਸਿਆ ਕਿ ਟੂਰਨਾਮੈਂਟ ਸੀਮਿੰਟ ਕਰਮਚਾਰੀਆਂ ਵਿੱਚ ਟੀਮ ਭਾਵਨਾ ਪੈਦਾ ਕਰਨ ਦੇ ਮੰਤਵ ਨਾਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਡਾਨੀ ਸੀ‌ਮਿੰਟ ਵੱਲੋਂ ਪੂਰੇ ਦੇਸ਼ ਦੇ ਸੀਮਿੰਟ ਪਲਾਂਟਾਂ ਦੇ ਜ਼ੋਨ ਮੁਤਾਬਿਕ ਮੁਕਾਬਲੇ ਕਰਵਾਏ ਜਾ ਰਹੇ ਹਨ ਤੇ ਉੱਤਰੀ ਜ਼ੋਨ ਦਾ ਇਹ ਕ੍ਰਿਕਟ ਟੂਰਨਾਮੈਂਟ 13 ਅਪਰੈਲ ਨੂੰ ਸਮਾਪਤ ਹੋਵੇਗਾ ਤੇ ਇਸ ਜ਼ੋਨ ਦੀ ਜੇਤੂ ਟੀਮ ਕੌਮੀ ਪੱਧਰ ਦੇ ਟੂਰਨਾਮੈਂਟ ਵਿੱਚ ਹਿੱਸਾ ਲੈਣ ਦੀ ਹੱਕਦਾਰ ਹੋਵੇਗੀ। ਇਸ ਮੌਕੇ ਰੂਪਨਗਰ ਪਲਾਂਟ ਦੇ ਮੁਖੀ ਸ਼ਸ਼ੀ ਭੂਸ਼ਣ ਮੁਖੀਜਾ, ਰਾਜਿੰਦਰ ਸਿੰਘ ਕੁੜਮ ਸੀਓਐੱਮ, ਸਰਬਜੀਤ ਸਿੰਘ ਪਲਾਂਟ ਮੈਨੇਜਰ ਰੁੜਕੀ, ਅੰਕੁਸ਼ ਦੱਤ ਪਲਾਂਟ ਮੈਨੇਜਰ ਨਾਲਾਗੜ੍ਹ, ਪਰਮਿੰਦਰਾ ਸਿੰਘ ਪਲਾਂਟ ਮੈਨੇਜਰ ਏਸ਼ੀਅਨ ਨਾਲਾਗੜ੍ਹ ਅਤੇ ਦਿਗਵਿਜੇ ਸ਼ਰਮਾ ਕਲੱਸਟਰ ਹੈੱਡ ਉੱਤਰੀ ਭਾਰਤ ਤੋਂ ਇਲਾਵਾ ਰਿਤੇਸ਼ ਜੈਨ ਮੈਨੇਜਰ ਐੱਚਆਰ ਰੂਪਨਗਰ ਪਲਾਂਟ, ਸੰਜੇ ਸ਼ਰਮਾ ਅੰਬੂਜਾ ਸੀਮਿੰਟ ਫਾਊਂਡੇਸ਼ਨ ਦਬੁਰਜੀ ਹਾਜ਼ਰ ਸਨ।

LEAVE A REPLY

Please enter your comment!
Please enter your name here