ਬਚਿੱਤਰ ਕੁਹਾੜ

ਐਡੀਲੇਡ, 21 ਫਰਵਰੀ

ਇੱਥੇ ਰਾਬਤਾ ਰੇਡੀਓ ਆਸਟ੍ਰੇਲੀਆ ਵੱਲੋਂ ਲੇਖਕ ਪਾਲੀ ਭੁਪਿੰਦਰ ਦੁਆਰਾ ਲਿੱਖਿਆ ਨਾਟਕ ‘ਰੌਂਗ ਨੰਬਰ’ ਰੰਗਕਰਮੀ ਗੁਰਵਿੰਦਰ ਸਿੰਘ ਦੇ ਨਿਰਦੇਸ਼ਨਾ ਹੇਠ ਖੇਡਿਆ ਗਿਆ। ਇਸ ਦੌਰਾਨ ਸਾਹਿਤ ਪ੍ਰੇਮੀ, ਲੇਖਕ ਅਤੇ ਪੰਜਾਬੀ ਪਰਿਵਾਰਾਂ ਨੇ ਸ਼ਿਰਕਤ ਕੀਤੀ। ਦਰਸ਼ਕਾਂ ਨੇ ਲੋਕਲ ਰੰਗਕਰਮੀ ਨਿਸ਼ਾਨਤ ਤਿਵਾੜੀ, ਸ਼ਿਲਪਾ, ਰੋਬੀ ਬੈਨੀਪਾਲ ਅਤੇ ਸੁਮੀਤ ਕੌਰ ਆਦਿ ਵੱਲੋਂ ਨਾਟਕ ਵਿਚਲੇ ਪਾਤਰਾਂ ਦੀ ਨਿਭਾਈ ਗਈ ਪੇਸ਼ਕਾਰੀ ਨੂੰ ਸਲਾਹਿਆ। ਨਾਟਕ ਦੀ ਕਹਾਣੀ ਪਰਿਵਾਰਕ ਰਿਸ਼ਤਿਆਂ ਵਿੱਚ ਪੈਦਾ ਹੁੰਦੀਆਂ ਗਲਤ ਫ਼ਹਿਮੀਆਂ ’ਤੇ ਆਧਾਰਿਤ ਹੈ। ਕਹਾਣੀ ਵਿੱਚ ਲੋਕਲ ਰੰਗ ਕਰਮੀਆਂ ਨੇ ਸਟੇਜ ’ਤੇ ਨਾਟਕ ਦੀ ਕਹਾਣੀ ਦੇ ਨਾਲ਼ੋਂ ਨਾਲ ਢੁੱਕਦੇ ਦ੍ਰਿਸ਼ ਪੇਸ਼ ਕੀਤੇ। ਰਾਬਤਾ ਰੇਡੀਓ ਦੀ ਟੀਮ ਵੱਲੋਂ ਰੰਗਕਰਮੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਉਨ੍ਹਾਂ ਦੀ ਦਰਸ਼ਕਾਂ ਨਾਲ ਜਾਣ-ਪਛਾਣ ਕਰਾਈ ਤੇ ਸਨਮਾਨਿਤ ਕੀਤਾ।

 

LEAVE A REPLY

Please enter your comment!
Please enter your name here