ਟੋਰਾਂਟੋ, 20 ਫਰਵਰੀ

ਟੋਰਾਂਟੋ ਤੋਂ ਨਿਊਯਾਰਕ ਸਿਟੀ ਲਈ ਉਡਾਣ ਭਰਨ ਵਾਲੇ ਜਹਾਜ਼ ਨੂੰ ਇਸ ਮਹੀਨੇ ਦੇ ਸ਼ੁਰੂ ਵਿੱਚ ਕਾਕਪਿਟ ਵਿੱਚ ਕੁੱਝ ਸੜਨ ਦੀ ਬਦਬੂ ਆਉਣ ਤੋਂ ਬਾਅਦ ਮੁੜਨਾ ਪਿਆ। ਕੈਨੇਡਾ ਦੇ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਦੱਸਿਆ ਕਿ ਐਂਡੇਵਰ ਏਅਰ ਦੀ ਫਲਾਈਟ ਨੰਬਰ 48263 ਨੇ 3 ਫਰਵਰੀ ਦੀ ਸਵੇਰ ਨੂੰ ਟੋਰਾਂਟੋ ਕੌਮਾਂਤਰੀ ਹਵਾਈ ਅੱਡੇ ਤੋਂ ਨਿਊਯਾਰਕ ਦੇ ਜੇਐੱਫਕੇ ਏਅਰਪੋਰਟ ਲਈ ਉਡਾਣ ਭਰੀ ਸੀ ਪਰ ਉਸੇ ਸਮੇਂ ਜਹਾਜ਼ ਦੇ ਚਾਲਕ ਦਲ ਨੇ ਐਮਰਜੈਂਸੀ ਐਲਾਨ ਦਿੱਤੀ। ਜਹਾਜ਼ ’ਚ 74 ਵਿਅਕਤੀ ਸਵਾਰ ਸਨ ਤੇ ਸਾਰੇ ਸੁਰੱਖਿਅਤ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਜਦੋਂ ਦੋ ਇੰਜਣ ਵਾਲੇ ਜਹਾਜ਼ ਦਾ ਅਮਲਾ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਬਦਬੂ ਕਿੱਥੋਂ ਆ ਰਹੀ ਸੀ ਤਾਂ ਕਪਤਾਨ ਦੇ ਪਾਸੇ ਵਿੰਡਸ਼ੀਲਡ ਹੀਟਰ ਕੰਟਰੋਲ ਯੂਨਿਟ ਤੋਂ ਚੰਗਿਆੜੀਆਂ ਅਤੇ ਅੱਗ ਦੀਆਂ ਲਪਟਾਂ ਨਿਕਲੀਆਂ। ਅਮਲੇ ਨੇ ਤੁਰੰਤ ਆਕਸੀਜਨ ਮਾਸਕ ਪਾ ਲਏ ਤੇ ਐਮਰਜੰਸੀ ਦਾ ਐਲਾਨ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਜਹਾਜ਼ ਨੂੰ ਟੋਰਾਂਟੋ ਵਾਪਸ ਲਿਆਉਣ ਦੀ ਇਜਾਜ਼ਤ ਮੰਗੀ। ਜਹਾਜ਼ ਬਿਨਾਂ ਕਿਸੇ ਨੁਕਸਾਨ ਦੇ ਹਵਾਈ ਅੱਡੇ ‘ਤੇ ਸੁਰੱਖਿਅਤ ਉਤਰ ਗਿਆ।

LEAVE A REPLY

Please enter your comment!
Please enter your name here