ਖੇਤਰੀ ਪ੍ਰਤੀਨਿਧ/ਨਿੱਜੀ ਪੱਤਰ ਪ੍ਰੇਰਕ

ਬਟਾਲਾ, 19 ਅਪਰੈਲ

ਬਟਾਲਾ ਦੇ ਲੇਖਕ ਦੇਵਿੰਦਰ ਦੀਦਾਰ ਵੱਲੋਂ ਪੰਜਾਬੀ ਦੇ ਮਸ਼ਹੂਰ ਕਿੱਸਾਕਾਰ ਤੇ ਪ੍ਰੀਤ ਨਾਇਕ/ਨਾਇਕਾਵਾਂ ਨੂੰ ਸਮਰਪਿਤ ਇੱਕ ਖੂਬਸੂਰਤ ਕੈਲੰਡਰ, ਪੰਜਾਬੀ ਸਾਹਿਤ ਨਾਲ ਪ੍ਰੇਮ ਰੱਖਣ ਵਾਲੀਆਂ ਸ਼ਖ਼ਸੀਅਤਾਂ ਦੀ ਮੌਜੂਦਗੀ ਵਿੱਚ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਸਾਹਿਤਕਾਰ ਡਾ. ਰਵਿੰਦਰ ਸਿੰਘ, ਪ੍ਰੋ. ਰਾਮ ਸਿੰਘ ਪੱਡਾ, ਵਰਗਿਸ ਸਲਾਮਤ, ਜਗਨ ਨਾਥ, ਰਮੇਸ਼ ਕੁਮਾਰ, ਵਿਜੇ ਅਗਨੀਹੋਤਰੀ, ਅਜੀਤ ਕਮਲ, ਨਰਿੰਦਰ ਸੰਘਾ, ਹਰਪ੍ਰੀਤ ਸਿੰਘ, ਡੀਪੀਆਰਓ ਬਟਾਲਾ ਹਰਜਿੰਦਰ ਸਿੰਘ ਕਲਸੀ, ਦਵਿੰਦਰ ਸਿੰਘ, ਗਗਨਦੀਪ ਸਿੰਘ, ਸੁਰਿੰਦਰ ਸਿੰਘ ਨਿਮਾਣਾ, ਬਲਵਿੰਦਰ ਸਿੰਘ ਸੋਹਲ ਅਤੇ ਵਸਤਿੰਦਰ ਸਿੰਘ ਮੌਜੂਦ ਸਨ। ਇਸ ਮੌਕੇ ਨਾਮਵਰ ਲੇਖਕਾਂ ਅਤੇ ਕਵੀਆਂ ਨੇ ਦੇਵਿੰਦਰ ਦੀਦਾਰ ਵੱਲੋਂ ਕੀਤੇ ਗਏ ਇਸ ਸ਼ਾਨਦਾਰ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਕੈਲੰਡਰ ਰਾਹੀਂ ਨੌਜਵਾਨਾਂ ਨੂੰ ਆਪਣੇ ਪੰਜਾਬੀ ਦੇ ਮਸ਼ਹੂਰ ਕਿੱਸਾਕਾਰ ਤੇ ਪ੍ਰੀਤ ਨਾਇਕ/ਨਾਇਕਾਵਾਂ, ਜਿਵੇ ਵਾਰਿਸ ਸ਼ਾਹ, ਫਜ਼ਲ ਸ਼ਾਹ, ਹਾਫਿਜ਼ ਬਰਖੁਰਦਾਰ, ਹਾਸ਼ਮ ਸ਼ਾਹ, ਕਾਦਰ ਯਾਰ, ਹੀਰ ਰਾਂਝਾ, ਮਿਰਜ਼ਾ ਸਾਹਿਬਾਂ, ਸੱਸੀ ਪੁੰਨੂ, ਸੋਹਣੀ ਮਹੀਂਵਾਲ, ਯੂਸ਼ਫ-ਜ਼ੁਲੈਖਾਂ ਅਤੇ ਲੈਲਾ ਮਜ਼ਨੂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਅਖੀਰ ਵਿੱਚ ਦੇਵਿੰਦਰ ਦੀਦਾਰ ਨੇ ਪਹੁੰਚੀਆਂ ਹਸਤੀਆਂ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here