ਖੇਤਰੀ ਪ੍ਰਤੀਨਿਧ

ਐਸ.ਏ.ਐਸ. ਨਗਰ(ਮੁਹਾਲੀ), 9 ਮਈ

ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦਾਅਵਾ ਕੀਤਾ ਹੈ ਕਿ ਦੇਸ਼ ਵਿੱਚ ਹੁਣ ਤੱਕ ਤਿੰਨ ਪੜਾਵਾਂ ਦੀਆਂ ਪੈ ਚੁੱਕੀਆਂ ਵੋਟਾਂ ਨੇ ਹੀ ਕੇਂਦਰ ਵਿੱਚੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਭਾਜਪਾ ਸਰਕਾਰ ਦਾ ਜਾਣਾ ਤੈਅ ਕਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਪੂਰੇ ਭਾਰਤ ਵਿੱਚ ਕਾਂਗਰਸ ਦੀ ਲਹਿਰ ਚੱਲ ਰਹੀ ਹੈ ਅਤੇ ਰਾਹੁਲ ਗਾਂਧੀ ਦੀ ਅਗਵਾਈ ਹੇਠ ਨਵੀਂ ਸਰਕਾਰ ਦਾ ਬਣਨਾ ਤੈਅ ਹੈ। ਉਹ ਅੱਜ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੇਇੰਦਰ ਸਿੰਗਲਾ ਦੇ ਹੱਕ ਵਿੱਚ ਮੁਹਾਲੀ ਹਲਕੇ ਦੇ ਪਿੰਡਾਂ ਜਗਤਪੁਰਾ, ਕੰਡਾਲਾ, ਬਾਕਰਪੁਰ, ਸਫੀਪੁਰ, ਨੰਡਿਆਲੀ, ਅਲੀਪੁਰ, ਕੁਰੜਾ, ਕੁਰੜੀ, ਬੜੀ, ਝਿਊਰਹੇੜੀ, ਮਟਰਾਂ, ਸੇਖਨਮਾਜਰਾ, ਪੱਤੋਂ, ਧਰਮਗੜ੍ਹ ਵਿੱਚ ਇਕੱਠਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਅਤੇ ਮੋਹਤਬਰਾਂ ਨੇ ਕਾਂਗਰਸ ਨੂੰ ਸਮਰਥਨ ਦਾ ਭਰੋਸਾ ਦਿਵਾਇਆ।

ਵਿਜੈਇੰਦਰ ਸਿੰਗਲਾ 12 ਨੂੰ ਮੁਹਾਲੀ ਹਲਕੇ ’ਚ

ਕਾਂਗਰਸੀ ਆਗੂ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਦੱਸਿਆ ਕਿ ਪਾਰਟੀ ਦੇ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਉਮੀਦਵਾਰ ਵਿਜੇਇੰਦਰ ਸਿੰਗਲਾ 12 ਮਈ ਨੂੰ ਮੁਹਾਲੀ ਹਲਕੇ ਵਿੱਚ ਲਾਂਡਰਾਂ, ਭਾਗੋਮਾਜਰਾ, ਸਨੇਟਾ, ਗੀਗੇਮਾਜਰਾ, ਮੋਟੇਮਾਜਰਾ, ਕੁਰੜੀ, ਬਾਕਰਪੁਰ, ਮਨੌਲੀ ਆਦਿ ਵਿੱਚ ਵੱਡੇ ਇਕੱਠਾਂ ਨੂੰ ਸੰਬੋਧਨ ਕਰਨਗੇ।

LEAVE A REPLY

Please enter your comment!
Please enter your name here