ਪੱਤਰ ਪ੍ਰੇਰਕ

ਨਵੀਂ ਦਿੱਲੀ, 22 ਅਪਰੈਲ

ਇੱਥੇ ‘ਆਪ’ ਨੇਤਾ ਆਤਿਸ਼ੀ ਨੇ ਸੋਮਵਾਰ ਨੂੰ ਪ੍ਰੈੱਸ ਕਾਨਫਰੰਸ ਰਾਹੀਂ ਦੱਸਿਆ ਕਿ ਕਿਵੇਂ ਈਡੀ ਤੇ ਤਿਹਾੜ ਪ੍ਰਸ਼ਾਸਨ ਅਰਵਿੰਦ ਕੇਜਰੀਵਾਲ ਨੂੰ ਇਨਸੁਲਿਨ ਨਾ ਦੇ ਕੇ ਅਦਾਲਤ ਨੂੰ ਗੁੰਮਰਾਹ ਕਰ ਰਿਹਾ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਭਾਜਪਾ ਦੇ ਈਡੀ ਤੇ ਜੇਲ੍ਹ ਪ੍ਰਸ਼ਾਸਨ ਨੇ ਅਦਾਲਤ ਵਿੱਚ ਦੱਸਿਆ ਕਿ ਉਨ੍ਹਾਂ ਨੇ ਕੇਜਰੀਵਾਲ ਨੂੰ ਏਮਜ਼ ਦੇ ਡਾਕਟਰ ਨੂੰ ਦਿਖਾਇਆ ਹੈ। ਆਤਿਸ਼ੀ ਨੇ ਕਿਹਾ ਕਿ ਇਹ ਸਰਾਸਰ ਝੂਠ ਹੈ। ਉਨ੍ਹਾਂ ਕਿਹਾ ਕਿ ਏਮਜ਼ ਦੇ ਕਿਸੇ ਵੀ ਸ਼ੂਗਰ ਮਾਹਿਰ ਨੇ ਕੇਜਰੀਵਾਲ ਨਾਲ ਸਲਾਹ ਨਹੀਂ ਕੀਤੀ। ਈਡੀ ਅਤੇ ਤਿਹਾੜ ਪ੍ਰਸ਼ਾਸਨ ਨੇ ਇਨਸੁਲਿਨ ਨੂੰ ਰੋਕਣ ਲਈ ਅਦਾਲਤ ਵਿੱਚ ਦਲੀਲ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇ ਕੇਜਰੀਵਾਲ ਡਾਈਟ ਚਾਰਟ ਦੀ ਪਾਲਣਾ ਕਰਦੇ ਹਨ ਤਾਂ ਉਨ੍ਹਾਂ ਨੂੰ ਨਾ ਤਾਂ ਆਪਣੇ ਡਾਕਟਰ ਦੀ ਸਲਾਹ ਲੈਣ ਦੀ ਲੋੜ ਪਵੇਗੀ ਅਤੇ ਨਾ ਹੀ ਇਨਸੁਲਿਨ ਲੈਣ ਦੀ। ਉਨ੍ਹਾਂ ਕਿਹਾ ਕਿ ਅਦਾਲਤ ਵਿੱਚ ਪੇਸ਼ ਕੀਤਾ ਡਾਈਟ ਚਾਰਟ ਏਮਜ਼ ਦੇ ਇੱਕ ਡਾਇਬਟੀਜ਼ ਸਪੈਸ਼ਲਿਸਟ ਵੱਲੋਂ ਸੀ ਪਰ ਇਹ ਪੋਸ਼ਣ ਵਿਭਾਗ ਦੇ ਵਿਗਿਆਨੀ ਵੱਲੋਂ ਤਿਆਰ ਕੀਤਾ ਗਿਆ ਸੀ। ਆਤਿਸ਼ੀ ਨੇ ਕਿਹਾ ਕਿ 30 ਸਾਲਾਂ ਤੋਂ ਸ਼ੂਗਰ ਦੇ ਮਰੀਜ਼ ਅਰਵਿੰਦ ਕੇਜਰੀਵਾਲ ਦੇ ਇਨਸੁਲਿਨ ਨੂੰ ਰੋਕਣ ਲਈ ਅਦਾਲਤ ਵਿੱਚ ਏਮਜ਼ ਦੇ ਇੱਕ ਸਧਾਰਨ ਖੁਰਾਕ ਚਾਰਟ ਦੀ ਵਰਤੋਂ ਕੀਤੀ ਗਈ ਸੀ। ਉਨ੍ਹਾਂ ਸਵਾਲ ਉਠਾਇਆ ਕਿ ਕੇਜਰੀਵਾਲ, ਜਿਨ੍ਹਾਂ ਦਾ ਬਲੱਡ ਸ਼ੂਗਰ ਲੈਵਲ 300 ਤੋਂ ਉੱਪਰ ਹੈ, ਜਿਸ ਦਾ ਸ਼ੂਗਰ ਲੈਵਲ ਈਡੀ ਦੀ ਹਿਰਾਸਤ ਵਿੱਚ 45 ਤੱਕ ਪਹੁੰਚ ਗਿਆ ਸੀ, ਕੀ ਈਡੀ ਅਤੇ ਤਿਹਾੜ ਪ੍ਰਸ਼ਾਸਨ ਉਨ੍ਹਾਂ ਲਈ ਏਮਜ਼ ਨਾਲ ਸਲਾਹ-ਮਸ਼ਵਰਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦਾ ਈਡੀ-ਤਿਹਾੜ ਪ੍ਰਸ਼ਾਸਨ ਅਦਾਲਤ ਅਤੇ ਪੂਰੇ ਦੇਸ਼ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

LEAVE A REPLY

Please enter your comment!
Please enter your name here