ਨਵੀਂ ਦਿੱਲੀ, 28 ਫਰਵਰੀ

ਐਸੋਸੀਏਸ਼ਨ ਆਫ਼ ਡੈਮੋਕਰੈਟਿਕ ਰਿਫੋਰਮਜ਼ (ਏਡੀਆਰ) ਨੇ ਕਿਹਾ ਹੈ ਕਿ ਦੇਸ਼ ਦੀਆਂ ਛੇ ਕੌਮੀ ਪਾਰਟੀਆਂ ਨੂੰ ਵਿੱਤੀ ਵਰ੍ਹੇ 2022-23 ਦੌਰਾਨ 3077 ਕਰੋੜ ਰੁਪਏ ਦੀ ਆਮਦਨ ਹੋਈ ਹੈ ਜਿਸ ’ਚ ਭਾਜਪਾ 2361 ਕਰੋੜ ਰੁਪਏ ਦੀ ਆਮਦਨ ਨਾਲ ਸਭ ਤੋਂ ਅੱਗੇ ਹੈ। ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੀ ਵਿੱਤੀ ਵਰ੍ਹੇ 2022-23 ਦੀ ਆਮਦਨ ’ਚ ਪਿਛਲੇ ਸਾਲ ਨਾਲੋਂ 76.73 ਫੀਸਦੀ ਦਾ ਵਾਧਾ ਹੋਇਆ ਹੈ।

ਇਸ ਮਾਮਲੇ ’ਚ ਕਾਂਗਰਸ ਦੂਜੇ ਸਥਾਨ ’ਤੇ ਹੈ ਜਿਸ ਨੂੰ 452.37 ਕਰੋੜ ਰੁਪਏ ਦੀ ਆਮਦਨ ਹੋਈ ਹੈ। ਛੇ ਕੌਮੀ ਪਾਰਟੀਆਂ ਦੀ ਕੁੱਲ ਆਮਦਨ ’ਚੋਂ ਕਾਂਗਰਸ ਦਾ ਕੁੱਲ ਹਿੱਸਾ 14.70 ਕਰੋੜ ਰੁਪਏ ਬਣਦਾ ਹੈ। ਭਾਜਪਾ ਅਤੇ ਕਾਂਗਰਸ ਤੋਂ ਇਲਾਵਾ ਬਸਪਾ, ‘ਆਪ’, ਐਨਪੀਪੀ ਅਤੇ ਸੀਪੀਆਈ-ਐਮ ਨੇ ਆਪਣੀ ਆਮਦਨ ਦੇ ਵੇਰਵੇੇ ਸਾਂਝੇ ਕੀਤੇ ਹਨ।

ਏਡੀਆਰ ਅਨੁਸਾਰ ਐਨਪੀਪੀ ਦੀ ਆਮਦਨ ’ਚ ਪਿਛਲੇ ਵਿੱਤੀ ਵਰ੍ਹੇ ਨਾਲੋਂ 1502.12 ਫੀਸਦੀ ਦਾ ਵਾਧਾ ਹੋਇਆ ਹੈ। ਵਿੱਤੀ ਵਰ੍ਹੇ 2021-22 ’ਚ ਇਸ ਦੀ ਆਮਦਨ 47.20 ਲੱਖ ਸੀ ਸੀ ਜੋ ਵਿੱਤੀ ਵਰ੍ਹੇ 2022-23 ’ਚ ਵਧ ਕੇ 7.09 ਕਰੋੜ ਰੁਪਏ ਹੋ ਗਈ।

ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੀ ਆਮਦਨ ’ਚ 91.23 ਫੀਸਦ ਦਾ ਵਾਧਾ ਦਰਜ ਕੀਤਾ ਗਿਆ ਹੈ। ‘ਆਪ’ ਦੀ ਆਮਦਨ ਜੋ ਵਿੱਤੀ ਵਰ੍ਹੇ ’ਚ 2021-22 ’ਚ 44.54 ਕਰੋੜ ਸੀ, ਵਿੱਤੀ ਵਰ੍ਹੇ 2022-23 ’ਚ ਵਧ ਕੇ 85.17 ਕਰੋੜ ਹੋ ਗਈ।

ਇਥੇ ਦੱਸਣਯੋਗ ਹੈ ਕਿ ਕਾਂਗਰਸ, ਸੀਪੀਆਈ (ਐਮ) ਅਤੇ ਬੀਐਸਪੀ ਦੀ ਆਮਦਨ ’ਚ ਵਿੱਤੀ ਵਰ੍ਹੇ 2022-23 ਦੌਰਾਨ ਆਮਦਨ ਘਟੀ ਹੈ। ਚੋਣ ਕਮਿਸ਼ਨ ਕੋਲ ਜਮ੍ਹਾਂ ਕਰਾਏ ਰਿਕਾਰਡ ਅਨੁਸਾਰ ਕਾਂਗਰਸ ਦੀ ਆਮਦਨ 16.42 ਫੀਸਦੀ (88.90 ਕਰੋੜ), ਸੀਪੀਆਈ ਐਮ ਦੀ 12.68 ਫੀਸਦੀ (20.58 ਕਰੋੜ) ਅਤੇ ਬਸਪਾ ਦੀ ਆਮਦਨ ’ਚ 33.14 ਫੀਸਦੀ 14.51 ਕਰੋੜ ਰੁਪਏ ਦਾ ਘਾਟਾ ਦਰਜ ਕੀਤਾ ਗਿਆ ਹੈ। -ਪੀਟੀਆਈ

LEAVE A REPLY

Please enter your comment!
Please enter your name here