ਕੇਪੀ ਸਿੰਘ

ਗੁਰਦਾਸਪੁਰ, 3 ਮਾਰਚ

ਨਜ਼ਦੀਕੀ ਪਿੰਡ ਚਾਵਾ ਵਿੱਚ ਸੀਵਰੇਜ ਦੀ ਸਫ਼ਾਈ ਕਰਦੇ ਸਮੇਂ ਗੈਸ ਚੜ੍ਹਨ ਕਾਰਨ ਤਿੰਨ ਪਰਵਾਸੀ ਮਜ਼ਦੂਰ ਬੇਹੋਸ਼ ਹੋ ਗਏ। ਪਿੰਡ ਦੇ ਲੋਕਾਂ ਨੇ ਉਨ੍ਹਾਂ ਨੂੰ ਸੀਵਰੇਜ ਵਿੱਚੋਂ ਬਾਹਰ ਕੱਢ ਕੇ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਦਾਖਲ ਕਰਵਾਇਆ ਪਰ ਇਲਾਜ ਦੌਰਾਨ ਇੱਕ ਪਰਵਾਸੀ ਮਜ਼ਦੂਰ ਦੀ ਮੌਤ ਹੋ ਗਈ, ਜਦ ਕਿ ਇੱਕ ਹੋਰ ਦੀ ਹਾਲਤ ਨਾਜ਼ੁਕ ਹੈ। ਸਿਵਲ ਹਸਪਤਾਲ ਵਿੱਚ ਨੀਰੂ ਵਾਸੀ ਭਰਤ ਪੁਰ ਜ਼ਿਲ੍ਹਾ (ਰਾਜਸਥਾਨ) ਨੇ ਦੱਸਿਆ ਕਿ ਉਹ ਪਿੰਡ ਵਿੱਚ ਸਫ਼ਾਈ ਕਰਦੇ ਹਨ। ਅੱਜ ਉਸ ਦਾ ਪਤੀ ਕਨ੍ਹਈਆ ਪਿੰਡ ਵਿੱਚ ਸੀਵਰੇਜ ਦੀ ਸਫ਼ਾਈ ਕਰ ਰਿਹਾ ਸੀ। ਇਸ ਦੌਰਾਨ ਗੈਸ ਚੜ੍ਹਨ ਕਾਰਨ ਉਹ ਬੇਹੋਸ਼ ਹੋ ਗਿਆ। ਇਸ ਤੋਂ ਬਾਅਦ ਉਸ ਦੇ ਪਤੀ ਨੂੰ ਬਚਾਉਣ ਲਈ ਉਸ ਦਾ ਭਤੀਜਾ ਨਵੀ ਅਤੇ ਭਰਾ ਮੋਨੂ ਵੀ ਸੀਵਰੇਜ ਵਿੱਚ ਵੜ ਗਏ ਅਤੇ ਦੋਵੇਂ ਬੇਹੋਸ਼ ਹੋ ਗਏ, ਜਦੋਂ ਉਸ ਨੇ ਰੌਲਾ ਪਾਇਆ ਤਾਂ ਪਿੰਡ ਦੇ ਲੋਕ ਇਕੱਠੇ ਹੋ ਗਏ ਅਤੇ ਕਿਸੇ ਤਰ੍ਹਾਂ ਤਿੰਨਾਂ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਕਨ੍ਹਈਆ ਦੀ ਮੌਤ ਹੋ ਗਈ, ਜਦਕਿ ਉਸ ਦੇ ਭਤੀਜੇ ਦੀ ਹਾਲਤ ਨਾਜ਼ੁਕ ਹੈ।

LEAVE A REPLY

Please enter your comment!
Please enter your name here