ਕੋਲਕਾਤਾ, 7 ਅਪਰੈਲ

ਤ੍ਰਿਣਮੂਲ ਕਾਂਗਰਸ ਦੇ ਗ੍ਰਿਫ਼ਤਾਰ ਆਗੂ ਮਨੋਬ੍ਰਤ ਜਨਾ ਦੀ ਪਤਨੀ ਨੇ ਕੌਮੀ ਜਾਂਚ ਏਜੰਸੀ ਦੇ ਅਧਿਕਾਰੀਆਂ ਖ਼ਿਲਾਫ਼ ਇਕ ਐੱਫਆਈਆਰ ਦਰਜ ਕਰਵਾਈ ਹੈ। ਇਹ ਜਾਣਕਾਰੀ ਅੱਜ ਇਕ ਪੁਲੀਸ ਅਧਿਕਾਰੀ ਨੇ ਦਿੱਤੀ। ਮੋਨੀ ਜਨਾ ਨੇ ਐੱਫਆਈਆਰ ਵਿੱਚ ਦੋੋਸ਼ ਲਾਇਆ ਹੈ ਕਿ ਅਧਿਕਾਰੀਆਂ ਨੇ ਜਾਂਚ ਬਹਾਨੇ ਭੂਪਤਨੀਨਗਰ ਸਥਿਤ ਉਨ੍ਹਾਂ ਦੀ ਰਿਹਾਇਸ਼ ਵਿੱਚ ਜਬਰੀ ਵੜ ਕੇ ਉਨ੍ਹਾਂ ਦੇ ਸਨਮਾਨ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ। ਉਸ ਨੇ ਐੱਨਆਈਏ ਅਧਿਕਾਰੀਆਂ ’ਤੇ ਘਰ ਵਿੱਚ ਵੜ ਕੇ ਭੰਨ੍ਹਤੋੜ ਕਰਨ ਦਾ ਦੋਸ਼ ਵੀ ਲਗਾਇਆ ਹੈ। -ਪੀਟੀਆਈ

LEAVE A REPLY

Please enter your comment!
Please enter your name here