ਲੁਧਿਆਣਾ: ਥਾਣਾ ਮਾਡਲ ਟਾਊਨ ਦੀ ਪੁਲੀਸ ਨੇ ਚਾਰ ਵਿਅਕਤੀਆਂ ਨੂੰ ਲੁੱਟੇ ਹੋਏ ਸਾਮਾਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਥਾਣੇਦਾਰ ਪ੍ਰਦੀਪ ਸਿੰਘ ਨੇ ਦੱਸਿਆ ਕਿ ਸ਼ਾਸਤਰੀ ਨਗਰ ਵਾਸੀ ਅਨੀਤਾ ਪਪਨੇਜਾ ਪਤਨੀ ਵਿਜੇ ਕੁਮਾਰ ਪਪਨੇਜਾ ਨੂੰ ਅਣਪਛਾਤੇ ਮੋਟਰਸਾਈਕਲ ਸਵਾਰ ਲੜਕੇ ਉਸ ਨੂੰ ਚਾਕੂ ਨਾਲ ਡਰਾ ਕੇ ਉਸਦੇ ਗਲ ਵਿੱਚ ਪਾਇਆ ਸੋਨੇ ਦਾ ਮੰਗਲਸੂਤਰ, ਸੋਨੇ ਦੀ ਰਿੰਗ ਅਤੇ ਹੱਥਾਂ ਵਿੱਚ ਪਾਏ ਆਰਟੀਫੀਸ਼ੀਅਲ ਕੜੇ ਖੋਹ ਕੇ ਲੈ ਗਏ ਸਨ। ਪੁਲੀਸ ਪਾਰਟੀ ਨੇ ਤਫ਼ਤੀਸ਼ ਦੌਰਾਨ ਮਨਪ੍ਰੀਤ ਸਿੰਘ ਮਨੀ ਵਾਸੀ ਪਿੰਡ ਦੁੱਗਰੀ, ਰਮਨਦੀਪ ਸਿੰਘ ਬਬਲਾ ਵਾਸੀ ਪ੍ਰੀਤ ਨਗਰ ਪਿੰਡ ਦੁੱਗਰੀ, ਹਰਮਨਪ੍ਰੀਤ ਸਿੰਘ ਟਾਰਜਨ ਵਾਸੀ ਫੇਜ਼- 2 ਦੁੱਗਰੀ ਅਤੇ ਬਲਵਿੰਦਰ ਸਿੰਘ ਰੋਮੀ ਵਾਸੀ ਪ੍ਰਤੀਮ ਨਗਰ ਸਿਵਲ ਸਿਟੀ ਨੂੰ ਕਾਬੂ ਕਰਕੇ 1 ਮੋਟਰਸਾਈਕਲ ਪਲਸਰ ਅਤੇ ਸੋਨਾ ਪਿਘਲਿਆ ਹੋਇਆ ਬਰਾਮਦ ਕੀਤਾ ਹੈ। -ਨਿੱਜੀ ਪੱਤਰ ਪ੍ਰੇਰਕ

LEAVE A REPLY

Please enter your comment!
Please enter your name here