ਬਨੂੜ: ਚਿਤਕਾਰਾ ਯੂਨੀਵਰਸਿਟੀ ਵਿੱਚ ਚਿਤਕਾਰਾ ਲਿਟ ਫੈਸਟ-2024 ਕਰਵਾਇਆ ਗਿਆ। ਤਿੰਨ ਦਿਨ ਚੱਲੇ ਇਸ ਸਾਹਿਤਕ ਉਤਸਵ ਵਿੱਚ ਨਾਮਵਰ ਬੁਲਾਰੇ, ਉਦਯੋਗਪਤੀ ਅਤੇ ‘ਡੂ ਐਪਿਕ ਸ਼ਿਟ’ ਪੁਸਤਕ ਦੇ ਲੇਖਕ ਅੰਕੁਰ ਵਾਰੀਕੂ ਨਾਲ ਰੂ-ਬ-ਰੂ ਕਰਵਾਇਆ ਗਿਆ। ਇਸ ਮੌਕੇ ਜੈਕ ਓਯੇ, ਮਹਿਕ ਮਿਰਜ਼ਾ ਪ੍ਰਭੂ, ਰੋਸ਼ੇਲ ਪੋਤਕਰ, ਕਿਸ਼ਵਰ ਦੇਸਾਈ ਨੇ ਵੀ ਸ਼ਮੂਲੀਅਤ ਕੀਤੀ। ਅੰਕੁਰ ਵਾਰੀਕੂ ਨੇ ਸਾਹਿਤ, ਸੱਭਿਆਚਾਰ ਅਤੇ ਵਿਚਾਰਾਂ ਦੇ ਖੇਤਰ ਵਿੱਚ ਆਪਣੀ ਮੁਹਾਰਤ ਅਤੇ ਤਜਰਬਿਆਂ ਰਾਹੀਂ ਜਾਣਕਾਰੀ ਪ੍ਰਦਾਨ ਕੀਤੀ। ਉਨ੍ਹਾਂ ਡਿਜੀਟਲ ਦੌਰ ’ਚ ਆਪਣੇ ਆਪੇ ਨੂੰ ਮੁੜ ਖੋਜਣ ਦੇ ਮਹੱਤਵ ਬਾਰੇ ਚਰਚਾ ਕੀਤੀ ਤੇ ਸੋਸ਼ਲ ਮੀਡੀਆ ਦੀ ਭੂਮਿਕਾ ਅਤੇ ਵਿਕਸਤ ਤਕਨਾਲੋਜੀਆਂ ’ਤੇ ਜ਼ੋਰ ਦਿੱਤਾ। ਉਨ੍ਹਾਂ ਚਿਤਕਾਰਾ ਦੇ ਇਨ੍ਹਾਂ ਯਤਨਾਂ ਦੀ ਸ਼ਲਾਘਾ ਕੀਤੀ। ਚਿਤਕਾਰਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਮਧੂ ਚਿਤਕਾਰਾ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਭਵਿੱਖ ਵਿੱਚ ਅਜਿਹੇ ਪ੍ਰੋਗਰਾਮ ਕਰਦੇ ਰਹਿਣ ਦਾ ਅਹਿਦ ਲਿਆ। ਉਨ੍ਹਾਂ ਵੱਖ-ਵੱਖ ਸਾਹਿਤਕ ਸਖ਼ਸ਼ੀਅਤਾਂ, ਪ੍ਰਕਾਸ਼ਕਾਂ ਆਦਿ ਦਾ ਸਨਮਾਨ ਵੀ ਕੀਤਾ। -ਪੱਤਰ ਪ੍ਰੇਰਕ

LEAVE A REPLY

Please enter your comment!
Please enter your name here