ਨਿੱਜੀ ਪੱਤਰ ਪ੍ਰੇਰਕ

ਜਗਰਾਉਂ, 15 ਅਪਰੈਲ

ਡਾ. ਭੀਮ ਰਾਓ ਅੰਬੇਡਕਰ ਦੇ 133ਵੇਂ ਜਨਮ ਦਿਵਸ ਨੂੰ ਸਮਰਪਿਤ ਸਥਾਨਕ ਮਾਤਰੀ ਸੇਵਾ ਸੰਘ ਹਾਲ ਵਿੱਚ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਇਲਾਕੇ ਦੀਆਂ ਜਥੇਬਬੰਦੀਆਂ ਨੇ ਪੜ੍ਹਾਈ ਸਮੇਤ ਹੋਰਨਾਂ ਖੇਤਰਾਂ ’ਚ ਨਾਮਣਾ ਖੱਟਣ ਵਾਲੇ ਵਿਦਿਆਰਥੀਆਂ ਅਤੇ ਹੋਣਹਾਰ ਬੱਚਿਆਂ ਦਾ ਸਨਮਾਨਿਤ ਕੀਤਾ। ਸਮਾਗਮ ਤੋਂ ਪਹਿਲਾਂ ਸਫਾਈ ਸੇਵਕ ਯੂਨੀਅਨ ਤੇ ਹੋਰਨਾਂ ਨੇ ਸ਼ਹਿਰ ’ਚ ਮੋਟਰ ਸਾਈਕਲਾਂ ’ਤੇ ਝੰਡਾ ਮਾਰਚ ਕੀਤਾ। ਇਸ ’ਚ ਜ਼ਿਲ੍ਹਾ ਪ੍ਰਧਾਨ ਅਰੁਣ ਗਿੱਲ ਸਮੇਤ ਹੋਰ ਆਗੂ ਸ਼ਾਮਲ ਹੋਏ। ਇਸ ਦੌਰਾਨ ਸ਼ਹਿਰ ’ਚ ਲੱਗੇ ਡਾ. ਅੰਬੇਡਕਰ ਦੇ ਆਦਮਕੱਦ ਬੁੱਤ ’ਤੇ ਫੁੱਲ ਮਲਾਵਾਂ ਭੇਟ ਕੀਤੀਆਂ ਗਈਆਂ। ਉਪਰੰਤ ਸਮਾਗਮ ਦੀ ਸ਼ੁਰੂਆਤ ਸਾਬਕਾ ਵਿਧਾਇਕ ਐਸਆਰ ਕਲੇਰ ਵਲੋਂ ਛੋਟੇ ਬੱਚਿਆਂ ਨਾਲ ਮਿਲ ਕੇ ਸ਼ਮ੍ਹਾਂ ਰੌਸ਼ਨ ਕਰਨ ਨਾਲ ਹੋਈ। ਇਸ ਮੌਕੇ ਸਵਾਲ ਜਵਾਬ ਮੁਕਾਬਲਾ ਕਰਵਾਇਆ ਗਿਆ, ’ਚ ਸਹੀ ਉੱਤਰ ਦੇਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ। ਇਸੇ ਤਰ੍ਹਾਂ ਸਕੂਲਾਂ ’ਚ ਪਹਿਲੇ ਸਥਾਨ ਹਾਸਲ ਕਰਨ ਵਾਲੇ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ ਗਏ। ਪ੍ਰਮੁੱਖ ਬੁਲਾਰੇ ਪ੍ਰਿੰ. ਬਲਦੇਵ ਸਿੰਘ ਸੁਧਾਰ ਤੇ ਰਜਿੰਦਰ ਰਾਣੇ ਨੇ ਡਾ. ਅੰਬੇਡਕਰ ਦੇ ਜੀਵਨ ’ਤੇ ਚਾਨਣਾ ਪਾਇਆ। ਇਸ ਮੌਕੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ, ਗੇਜਾ ਰਾਮ, ਸਤਿੰਦਰਪਾਲ ਸਿੰਘ ਤੇ ਮਨੀ ਗਰਗ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here