ਪਾਲ ਸਿੰਘ ਨੌਲੀ

ਜਲੰਧਰ, 21 ਮਾਰਚ

ਇਨਕਲਾਬੀ ਕਵੀ ਅਵਤਾਰ ਪਾਸ਼ ਅਤੇ ਉਸ ਦੇ ਮਿੱਤਰ ਹੰਸਰਾਜ ਦੀ 36ਵੀਂ ਬਰਸੀ ਮੌਕੇ 23 ਮਾਰਚ ਨੂੰ ਉਨ੍ਹਾਂ ਦੇ ਜੱਦੀ ਪਿੰਡ ਤਲਵੰਡੀ ਸਲੇਮ ਵਿਖੇ ਸਾਲਾਨਾ ਸ਼ਹੀਦੀ ਕਾਨਫਰੰਸ ਅਤੇ ਨਾਟਕ ਕਰਵਾਏ ਜਾ ਰਹੇ ਹਨ। ਸ਼ਹੀਦੀ ਯਾਦਗਾਰ ਕਮੇਟੀ ਦੇ ਕਨਵੀਨਰ ਮੋਹਨ ਸਿੰਘ ਬੱਲ ਨੇ ਦੱਸਿਆ ਕਿ ਇਹ ਦਿਨ ਕੌਮੀ ਮੁਕਤੀ ਲਹਿਰ ਦੇ ਮਹਾਨ ਸ਼ਹੀਦਾਂ, ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹਾਦਤ ਦਿਨ ਵੀ ਹੈ। ਇਸ ਮੌਕੇ ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਦੇ ਮੈਂਬਰ ਡਾਕਟਰ ਪਰਮਿੰਦਰ ਸਿੰਘ, ਪਰਮਿੰਦਰ ਕੌਰ ਗਿੱਲ ਅਤੇ ਜਾਗੀਰ ਜੋਸ਼ਨ ਤੋਂ ਇਲਾਵਾ ਉੱਘੇ ਚਿੰਤਕ ਅਤੇ ਪੰਜਾਬ ਲੋਕ ਸੱਭਿਆਚਾਰਕ ਮੰਚ ਦੇ ਸੂਬਾ ਪ੍ਰਧਾਨ ਅਮੋਲਕ ਸਿੰਘ ਤੋਂ ਇਲਾਵਾ ਜਨਤਕ ਜਥੇਬੰਦੀਆਂ ਦੇ ਆਗੂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ। ਸ਼ਹੀਦੀ ਕਾਨਫਰੰਸ ਮੌਕੇ ਭਾਅ ਜੀ ਗੁਰਸ਼ਰਨ ਸਿੰਘ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਵਲੋਂ ਨਿਰਦੇਸ਼ਿਤ ਕੀਤਾ ਨਾਟਕ ‘ਧਮਕ ਨਗਾਰੇ’ ਦੀ ਮੰਚ ਰੰਗ ਮੰਚ ਅੰਮ੍ਰਿਤਸਰ ਦੀ ਟੀਮ ਵੱਲੋਂ ਕੀਤਾ ਜਾਵੇਗਾ। ਸਮਾਗਮ ‘ਚ ਇੰਗਲੈਂਡ ਤੋਂ ਆਏ ਸਾਥੀ ਕੁਲਬੀਰ ਸੰਘੇੜਾ, ਅਵਤਾਰ ਅਟਵਾਲ, ਸ਼ੀਰਾ ਜੌਹਲ, ਭਗਵੰਤ, ਕੁਲਵੰਤ ਕਮਲ, ਰਤਨਪਾਲ ਮਹਿਮੀ, ਕੈਨੇਡਾ ਤੋਂ ਆਏ ਬਲਦੇਵ ਰਹਿਪਾ ਵੀ ਸ਼ਾਮਲ ਹੋ ਰਹੇ ਹਨ। ਉਨ੍ਹਾਂ ਸਮੂਹ ਚਿੰਤਨਸ਼ੀਲ ਅਤੇ ਸੰਘਰਸ਼ਸ਼ੀਲ ਲੋਕਾਂ ਨੂੰ ਸਵੇਰੇ 11 ਵਜੇ ਪਹੁੰਚਣ ਦੀ ਅਪੀਲ ਕੀਤੀ। ਅੱਜ ਦੀ ਮੀਟਿੰਗ ’ਚ ਯਾਦਗਾਰੀ ਕਮੇਟੀ ਦੇ ਮੈਂਬਰ ਹਰਮੇਸ਼ ਮਾਲੜੀ, ਹਰਪਾਲ ਬਿੱਟੂ, ਸੁਖਵਿੰਦਰ ਸੁੱਚਾ, ਸਤਨਾਮ ਉੱਗੀ ਅਤੇ ਸੁਖਵਿੰਦਰ ਬਾਗਪੁਰ ਸ਼ਾਮਲ ਸਨ।

LEAVE A REPLY

Please enter your comment!
Please enter your name here