ਨਵੀਂ ਦਿੱਲੀ: ਅਦਾਕਾਰ ਸ਼ਾਹਿਦ ਕਪੂਰ ਅਤੇ ਅਦਾਕਾਰਾ ਕ੍ਰਿਤੀ ਸੈਨਨ ਦੀ ਫ਼ਿਲਮ ‘ਤੇਰੀ ਬਾਤੋਂ ਮੇਂ ਐਸਾ ਉਲਝਾ ਜੀਆ’ ਨੇ ਰਿਲੀਜ਼ ਹੋਣ ਦੇ ਦੋ ਦਿਨਾਂ ਵਿੱਚ ਬਾਕਸ ਆਫ਼ਿਸ ’ਤੇ ਕੇਵਲ 20.02 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਪ੍ਰੋਡਕਸ਼ਨ ਹਾਊਸ ਮੈਡੋਕ ਫ਼ਿਲਮਜ਼ ਨੇ ਅੱਜ ਸੋਸ਼ਲ ਮੀਡੀਆ ’ਤੇ ਆਪਣੇ ‘ਐਕਸ’ ਉੱਤੇ ਫ਼ਿਲਮ ਦੀ ਦੋ ਦਿਨ ਦੀ ਕਮਾਈ ਬਾਰੇ ਜਾਣਕਾਰੀ ਸਾਂਝੀ ਕੀਤੀ। ਉਸ ਨੇ ਲਿਖਿਆ ਹੈ ‘ਇਸ ਪਰਿਵਾਰਕ ਮਨੋਰੰਜਨ ਫ਼ਿਲਮ ਲਈ ਹੁਣ ਤੱਕ ਤੁਹਾਡਾ ਬਣਦਾ ਪਿਆਰ ਅਤੇ ਸਮਰਥਨ ਨਹੀਂ ਮਿਲ ਸਕਿਆ। ਜਲਦੀ ਆਪਣੇ ਟਿਕਟ ਬੁੱਕ ਕਰੋ।’ ਬੈਨਰ ਦੇ ਇੱਕ ਪੋਸਟਰ ਨਾਲ ਕੈਪਸ਼ਨ ਵਿੱਚ ਲਿਖਿਆ ਹੈ ਕਿ ਫ਼ਿਲਮ ਨੇ ਸ਼ੁੱਕਰਵਾਰ ਨੂੰ ਰਿਲੀਜ਼ ਹੋਣ ਮਗਰੋਂ ਦੁਨੀਆ ਭਰ ਵਿੱਚ 20.02 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਫ਼ਿਲਮ ‘ਤੇਰੀ ਬਾਤੋਂ ਮੇਂ ਐਸਾ ਉਲਝਾ ਜੀਆ’ ਵਿੱਚ ਸ਼ਾਹਿਦ ਇੱਕ ਇੰਜਨੀਅਰ ਆਰੀਅਨ ਦੀ ਭੂਮਿਕਾ ਨਿਭਾਅ ਰਿਹਾ ਹੈ, ਜੋ ਕਿ ਸਿਫਰਾ ਨਾਮ ਦੇ ਰੋਬੇਟ ਨਾਲ ਵਿਆਹ ਕਰਨ ਦਾ ਫ਼ੈਸਲਾ ਲੈਂਦਾ ਹੈ, ਜਿਸ ਦੀ ਭੂਮਿਕਾ ਕ੍ਰਿਤੀ ਵੱਲੋਂ ਨਿਭਾਈ ਗਈ ਹੈ। ਇਹ ਫ਼ਿਲਮ ਅਮਿਤ ਜੋਸ਼ੀ ਅਤੇ ਅਰਾਧਨਾ ਸ਼ਾਹ ਵੱਲੋੋਂ ਲਿਖੀ ਅਤੇ ਨਿਰਦੇਸ਼ਤ ਕੀਤੀ ਗਈ ਹੈ। ਇਨ੍ਹਾਂ ਦੋਹਾਂ ਦੀ ਇਹ ਪਹਿਲੀ ਫ਼ਿਲਮ ਹੈ। ਫ਼ਿਲਮ ਵਿੱਚ ਅਦਾਕਾਰ ਧਰਮਿੰਦਰ ਅਤੇ ਡਿੰਪਲ ਕਪਾਡੀਆ ਵੀ ਹਨ। -ਪੀਟੀਆਈ

LEAVE A REPLY

Please enter your comment!
Please enter your name here