ਲੰਡਨ, 15 ਮਾਰਚ
ਵੇਲਜ਼ ਦੀ ਮਰਹੂਮ ਸ਼ਹਿਜ਼ਾਦੀ ਡਾਇਨਾ ਦੀ ਯਾਦ ਵਿੱਚ ਡਾਇਨਾ ਐਵਾਰਡ ਚੈਰਿਟੀ ਦੀ 25ਵੀਂ ਵਰ੍ਹੇਗੰਢ ਮੌਕੇ ਪੁਰਸਕਾਰ ਵੰਡ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਦਿੱਲੀ ਤੇ ਹਰਿਆਣਾ ਦੇ ਦੋ ਨੌਜਵਾਨਾਂ ਸਮੇਤ ਵਿਸ਼ਵ ਦੇ ਲਗਪਗ 20 ਜੇਤੂਆਂ ਨੂੰ ‘ਡਾਇਨਾ ਲੈਗੇਸੀ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਦਿੱਲੀ ਦਾ ਉਦੈ ਭਾਟੀਆ ‘ਉਦੈ ਇਲੈਕਟ੍ਰਿਕ’, ਜਦੋਂਕਿ ਹਰਿਆਣਾ ਦੀ ਮਾਨਸੀ ਗੁਪਤਾ ‘ਹਿਊਸੋਫਟਦਿਮਾਈਂਡ ਫਾਊਂਡੇਸ਼ਨ’ ਦੀ ਮੋਢੀ ਹੈ। ਉਦੈ ਨੇ ਘੱਟ ਲਾਗਤ ਵਾਲੀ ਇਲੈਕਟ੍ਰਿਕ ਕਾਢ ਕੱਢੀ ਹੈ ਜੋ ਬਿਜਲੀ ਕੱਟਾਂ ਨੂੰ ਦੂਰ ਕਰਨ ਵਿੱਚ ਮਦਦ ਕਰਦੀ ਹੈ ਜਦੋਂਕਿ ਮਾਨਸੀ ਗੁਪਤਾ ਮਾਨਸਿਕ ਸਿਹਤ ਪ੍ਰਚਾਰਕ ਹੈ। ਲੰਡਨ ਦੇ ਸਾਇੰਸ ਮਿਊਜ਼ੀਅਮ ਵਿੱਚ ਕਰਵਾਏ ਇਨਾਮ ਵੰਡ ਸਮਾਰੋਹ ਦੌਰਾਨ ਸ਼ਹਿਜ਼ਾਦੀ ਡਾਇਨਾ ਦੇ ਵੱਡੇ ਲੜਕੇ ਪ੍ਰਿੰਸ ਵਿਲੀਅਮ ਨੇ ਦੋਵਾਂ ਦਾ ‘ਡਾਇਨਾ ਲੈਗੇਸੀ ਐਵਾਰਡ’ ਨਾਲ ਸਨਮਾਨ ਕੀਤਾ। -ਪੀਟੀਆਈ

The publish ਦਿੱਲੀ ਤੇ ਹਰਿਆਣਾ ਦੇ ਨੌਜਵਾਨਾਂ ਨੂੰ ‘ਡਾਇਨਾ ਲੈਗੇਸੀ ਐਵਾਰਡ’ appeared first on Punjabi Tribune.

LEAVE A REPLY

Please enter your comment!
Please enter your name here