ਨਿੱਜੀ ਪੱਤਰ ਪ੍ਰੇਰਕ

ਦੇਵੀਗੜ੍ਹ ,14 ਫਰਵਰੀ

ਨਗਰ ਪੰਚਾਇਤ ਦੇਵੀਗੜ੍ਹ ਦੇ ਵਾਰਡ ਨੰਬਰ 10 ’ਚ ਸਨੌਰ ਦੇ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵੱਲੋਂ ਸੀਵਰੇਜ ਅਤੇ ਟਰੀਟਮੈਂਟ ਪਲਾਂਟ ਲਈ 19 ਕਰੋੜ 24 ਲੱਖ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜਾਂ ਸ਼ੁਰੂ ਕਰਵਾਏ ਗਏ। ਪਠਾਣਮਾਜਰਾ ਨੇ ਕਿਹਾ ਕਿ ਦੇਵੀਗੜ੍ਹ ਨੂੰ ਜਲਦ ਹੀ ਪ੍ਰਮੁੱਖ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ। ਦੇਵੀਗੜ੍ਹ ਦੇ ਸਾਰੇ ਹੀ ਵਾਰਡਾਂ ਵਿੱਚ ਸੀਵਰੇਜ ਅਤੇ ਇੰਟਰਲੌਕ ਟਾਈਲਾਂ ਦਾ ਕੰਮ ਸ਼ੁਰੂ ਹੋ ਗਿਆ ਹੈ ਤੇ ਦੇਵੀਗੜ੍ਹ ਦੀ ਹਦੂਦ ਅੰਦਰ ਆਉਂਦੇ ਅੱਠ ਛੱਪੜਾਂ ਦੇ ਪਾਣੀ ਦਾ ਸ਼ੁੱਧੀਕਰਨ ਕਰਕੇ ਸਿੰਚਾਈ ਲਈ ਵਰਤਿਆ ਜਾਵੇਗਾ। ਉਨ੍ਹਾਂ ਹਰ ਕਿਹਾ ਕਿ ਆਪ ਸਰਕਾਰ ਨੌਜਵਾਨਾ ਨੂੰ ਸਰਕਾਰੀ ਨੌਕਰੀ ਦੇਣ ਲਈ ਵਚਨਬੱਧ ਹੈ ਤੇ ਸਰਕਾਰ ਨੇ ਹਮੇਸ਼ਾ ਆਮ ਲੋਕਾਂ ਅਤੇ ਕਿਸਾਨਾਂ ਦੇ ਹਿਤਾਂ ਲਈ ਫੈਸਲੇ ਲਏ ਹਨ। ਇਸ ਮੌਕੇ ਰਵਿੰਦਰ ਸਿੰਘ ਐਸਡੀਐਮ ਦੁਧਨਸਾਧਾਂ , ਦਲਵੀਰ ਗਿੱਲ , ਵਿਕਾਸ ਕੁਮਾਰ ਐਕਸੀਅਨ, ਬਲਦੇਵ ਦੇਵੀਗੜ੍ਹ, ਸ਼ਮਿੰਦਰ ਕੌਰ ਧੰਜੂ , ਹਰਦੇਵ ਘੜਾਮ, ਬਲਜਿੰਦਰ ਨੰਦਗੜ੍ਹ, ਗੁਰਪ੍ਰੀਤ ਸਿੰਘ ਗੁਰੀ, ਰਾਜਾ ਧੰਜੂ ਦੇਵੀਗੜ੍ਹ, ਹੈਰੀ ਤਾਜਲਪੁਰ, ਰਾਜਬੀਰ ਸਿੰਘ ਸੰਧੂ ਬ੍ਰਹਾਮਪੁਰ, ਗੌਰਵ, ਗੁਰਮੀਤ ਸਿੰਘ ਤੇ ਪ੍ਰੇਮ ਪਾਲ ਖਨੇਜਾ ਤੋਂ ਇਲਾਵਾ ਪਿੰਡ ਨਿਵਾਸੀ ਮੌਜੂਦ ਸਨ।

LEAVE A REPLY

Please enter your comment!
Please enter your name here