ਲਾਹੌਰ, 7 ਅਪਰੈਲ

ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਇਸ ਮਹੀਨੇ ਦੇ ਅਖ਼ੀਰ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਘਰੇਲੂ ਟੀ20 ਲੜੀ ਲਈ ਚੋਣ ਕਮੇਟੀ ਦੇ ਮੈਂਬਰਾਂ ਮੁਹੰਮਦ ਯੂਸੁਫ ਅਤੇ ਅਬਦੁਲ ਰੱਜ਼ਾਕ ਨੂੰ ਕ੍ਰਮਵਾਰ ਅੰਤ੍ਰਿਮ ਮੁੱਖ ਕੋਚ ਅਤੇ ਸਹਾਇਕ ਕੋਚ ਨਿਯੁਕਤ ਕਰਨ ਦਾ ਫੈਸਲਾ ਲਿਆ ਹੈ। ਇਹ ਫੈਸਲਾ ਉਦੋਂ ਲਿਆ ਗਿਆ ਜਦੋਂ ਲੰਬੇ ਸਮੇਂ ਦੀ ਭੂਮਿਕਾ ਲਈ ਵਿਦੇਸ਼ੀ ਕੋਚ ਗੈਰੀ ਕੈਸਟਰਨ ਅਤੇ ਜੇਸਨ ਗਿਲੈਸਪੀ ਨਾਲ ਗੱਲਬਾਤ ਜਾਰੀ ਹੈ। ਬੋਰਡ ਦੇ ਇਕ ਭਰੋਸਯੋਗ ਸੂਤਰ ਨੇ ਕਿਹਾ ਕਿ ਗਿਲੈਸਪੀ ਨਾਲ ਗੱਲਬਾਤ ਲਗਪਗ ਪੂਰੀ ਹੋ ਚੁੱਕੀ ਹੈ। -ਪੀਟੀਆਈ

LEAVE A REPLY

Please enter your comment!
Please enter your name here