ਕਾਠਮੰਡੂ, 14 ਫਰਵਰੀ
ਅਮਰੀਕਾ ਭੇਜਣ ਦਾ ਲਾਰਾ ਲਗਾ ਕੇ ਨੇਪਾਲ ਵਿੱਚ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਬੰਧਕ ਬਣਾਏ ਹੋਏ ਗਿਆਰਾਂ ਭਾਰਤੀ ਨਾਗਰਿਕਾਂ ਨੂੰ ਛੁਡਾਇਆ ਗਿਆ ਹੈ ਅਤੇ ਇਸ ਰੈਕੇਟ ’ਚ ਸ਼ਮੂਲੀਅਤ ਲਈ ਸੱਤ ਭਾਰਤੀ ਏਜੰਟਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਅੱਜ ਪੁਲੀਸ ਦੇ ਸੂਤਰਾਂ ਨੇ ਦਿੱਤੀ ਹੈ। ਇਨ੍ਹਾਂ 11 ਵਿਅਕਤੀਆਂ ਨੂੰ ਕਾਠਮੰਡੂ ਦੇ ਬਾਹਰਵਾਰ ਰਾਤੋਪੁਲ ਇਲਾਕੇ ਵਿੱਚ ਇਕ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਇਕ ਕਿਰਾਏ ਦੇ ਮਕਾਨ ਵਿੱਚ ਬੰਧਕ ਬਣਾ ਕੇ ਰੱਖਿਆ ਹੋਇਆ ਸੀ। ਇਸ ਸਬੰਧੀ ਜਾਣਕਾਰੀ ਮਿਲਣ ’ਤੇ ਕਾਠਮੰਡੂ ਜ਼ਿਲ੍ਹਾ ਪੁਲੀਸ ਰੇਂਜ ਤੋਂ ਰਵਾਨਾ ਹੋਈ ਪੁਲੀਸ ਦੀ ਇਕ ਵਿਸ਼ੇਸ਼ ਟੀਮ ਨੇ ਇਹ ਕਾਰਵਾਈ ਕੀਤੀ ਹੈ। ਖ਼ਬਰ ਲਿਖੇ ਜਾਣ ਤੱਕ ਵਿਸਥਾਰ ਵਿੱਚ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਸੀ। -ਪੀਟੀਆਈ