ਸਰਬਜੀਤ ਸਿੰਘ ਭੰਗੂ

ਪਟਿਆਲਾ, 31 ਮਾਰਚ

ਕਾਂਗਰਸ ਛੱਡ ਕੇ ਆਏ ਪ੍ਰਨੀਤ ਕੌਰ ਨੂੰ ਆਖ਼ਰ ਭਾਜਪਾ ਨੇ ਉਮੀਦਵਾਰ ਐਲਾਨ ਕੇ ਚੱਲ ਰਹੀਆਂ ਕਿਆਸਅਰਾਈਆਂ ਨੂੰ ਬਰੇਕ ਲਾ ਦਿੱਤੀ ਹੈ। ਉਂਝ ਪਟਿਆਲਾ ਹਲਕੇ ਤੋਂ ਭਾਜਪਾ ਨੂੰ ਪ੍ਰਨੀਤ ਕੌਰ ਦੇ ਰੂਪ ’ਚ ਤਕੜਾ ਉਮੀਦਵਾਰ ਮਿਲਿਆ ਹੈ। ਭਾਜਪਾ ਨੇ ਪਟਿਆਲਾ ਤੋਂ ਤਿੰਨ ਦਹਾਕੇ ਬਾਅਦ ਆਪਣਾ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਿਆ ਹੈ ਕਿਉਂਕਿ ਅਕਾਲੀ-ਭਾਜਪਾ ਗੱਠਜੋੜ ਕਾਰਨ ਪਟਿਆਲਾ ਸੀਟ ਅਕਾਲੀਆਂ ਦੇ ਹਿੱਸੇ ਆਉਂਦੀ ਰਹੀ ਹੈ। ਇਸ ਤੋਂ ਪਹਿਲਾਂ ਭਾਜਪਾ ਨੇ ਇਥੇ ਸਿੱਧੇ ਤੌਰ ’ਤੇ ਆਪਣਾ ਉਮੀਦਵਾਰ 1992 ’ਚ ਉਤਾਰਿਆ ਸੀ। ਉਦੋਂ ਅਕਾਲੀਆਂ ਦਾ ਭਾਜਪਾ ਨਾਲ ਕੋਈ ਸਮਝੌਤਾ ਨਹੀਂ ਸੀ ਪਰ ਅਕਾਲੀ ਦਲ ਨੇ ਉਸ ਚੋਣ ਦਾ ਬਾਈਕਾਟ ਕੀਤਾ ਸੀ ਤੇ ਭਾਜਪਾ ਨੇ ਇਥੋਂ ਦੀਵਾਨ ਚੰਦ ਸਿੰਗਲਾ ਨੂੰ ਆਪਣਾ ਉਮੀਦਵਾਰ ਬਣਾਇਆ ਸੀ।

ਸਾਲ 1996 ’ਚ ਅਕਾਲੀ-ਬਸਪਾ ਗੱਠਜੋੜ ਸੀ। ਭਾਜਪਾ ਨੇ ਵੱਖਰੇ ਤੌਰ ’ਤੇ ਚੋਣ ਲੜਦਿਆਂ, ਪਟਿਆਲਾ ਤੋਂ ਐੱਮਐੱਲ ਸੌਂਧੀ (ਆਈਐਸਐਸ) ਨੂੰ ਉਮੀਦਵਾਰ ਬਣਾਇਆ ਸੀ ਪਰ ਤਕਨੀਕੀ ਕਾਰਨਾਂ ਕਰਕੇ ਉਨ੍ਹਾਂ ਨੂੰ ਪਾਰਟੀ ਦਾ ਚੋਣ ਨਿਸ਼ਾਨ ਨਹੀਂ ਸੀ ਮਿਲ ਸਕਿਆ। ਸਾਲ 1998, 1999, 2004, 2009, 2014 ਅਤੇ 2019 ਦੀਆਂ ਚੋਣਾਂ ਦੌਰਾਨ ਅਕਾਲੀ-ਭਾਜਪਾ ਗੱਠਜੋੜ ਤਹਿਤ ਇਥੋਂ ਅਕਾਲੀ ਦਲ ਹੀ ਸਾਂਝਾ ਉਮੀਦਵਾਰ ਉਤਾਰਦਾ ਰਿਹਾ ਹੈ। ਇਸ ਤਰ੍ਹਾਂ 1996 ਤੋਂ ਬਾਅਦ ਭਾਜਪਾ ਵੱਲੋਂ ਐਤਕੀਂ ਆਪਣਾ ਉਮੀਦਵਾਰ ਬਣਾਇਆ ਹੈ ਪਰ ਪ੍ਰਨੀਤ ਕੌਰ, ਅਜਿਹੇ ਉਮੀਦਵਾਰ ਹਨ, ਜੋ ਪਟਿਆਲਾ ਦੇ ਸਭ ਤੋਂ ਵੱਧ, ਚਾਰ ਵਾਰ ਐੱਮਪੀ ਰਹੇ ਹਨ। ਰਾਜਸੀ ਪਰਿਵਾਰ ਨਾਲ ਸਬੰਧਤ ਹੋਣ ਦੇ ਬਾਵਜੂਦ ਪ੍ਰਨੀਤ ਕੌਰ ਨੇ ਸਿੱਧੇ ਤੌਰ ’ਤੇ ਸਿਆਸਤ ’ਚ ਪੈਰ 1999 ’ਚ ਧਰਿਆ ਜਿਸ ਦੌਰਾਨ ਉਨ੍ਹਾਂ ਨੇ ਅਕਾਲੀ ਭਾਜਪਾ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨੂੰ 78 ਹਜ਼ਾਰ ਵੋਟਾਂ ਨਾਲ ਹਰਾਇਆ। ਫੇਰ 2004 ’ਚ ਪ੍ਰਨੀਤ ਕੌਰ ਨੇ ਕੈਪਟਨ ਕੰਵਲਜੀਤ ਸਿੰਘ ਨੂੰ 23 ਹਜ਼ਾਰ ਨਾਲ਼ ਹਰਾਇਆ। ਸਾਲ 2009 ’ਚ ਪ੍ਰੇਮ ਸਿੰਘ ਚੰਦੂਮਾਜਰਾ ਨੂੰ 97389 ਵੋਟਾਂ ਦੇ ਫਰਕ ਨਾਲ ਹਰਾਇਆ। ਸਾਲ 2014 ‘ਆਪ’ ਦੇ ਹੱਕ ’ਚ ਚੱਲੀ ਹਵਾ ਦੌਰਾਨ ਪ੍ਰਨੀਤ ਕੌਰ ‘ਆਪ’ ਉਮੀਦਵਾਰ ਡਾ. ਧਰਮਵੀਰ ਗਾਂਧੀ ਕੋਲ਼ੋਂ ਕਰੀਬ 21 ਹਜ਼ਾਰ ਵੋਟਾਂ ਦੇ ਫਰਕ ਨਾਲ ਹਾਰ ਗਏ ਸਨ।

LEAVE A REPLY

Please enter your comment!
Please enter your name here