ਨਿੱਜੀ ਪੱਤਰ ਪ੍ਰੇਰਕ

ਲੁਧਿਆਣਾ, 16 ਅਪਰੈਲ

ਥਾਣਾ ਜਮਾਲਪੁਰ ਦੇ ਇਲਾਕੇ ਰਾਮ ਨਗਰ ਭਾਮੀਆਂ ਕਲਾਂ ਵਿੱਚ ਇੱਕ ਵਿਆਹੁਤਾ ਨੇ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ ਹੈ। ਇਸ ਸਬੰਧੀ ਗਲੀ ਨੰਬਰ 2 ਫੌਜੀ ਕਲੋਨੀ ਨੇੜੇ ਰੇਲਵੇ ਲਾਈਨ ਵਾਸੀ ਲਲਨ ਪ੍ਰਸਾਦ ਨੇ ਦੱਸਿਆ ਕਿ ਉਸ ਦੀ ਲੜਕੀ ਪਿੰਕੀ ਗੁਪਤਾ ਦਾ ਵਿਆਹ ਸਾਲ 2014 ਵਿੱਚ ਸੋਨੂ ਕੁਮਾਰ ਨਾਲ ਹੋਇਆ ਸੀ। ਉਹ ਵਿਆਹ ਤੋਂ ਬਾਅਦ ਹੀ ਉਸ ਦੀ ਲੜਕੀ ਨੂੰ ਪ੍ਰੇਸ਼ਾਨ ਕਰਨ ਲੱਗ ਪਿਆ। 14 ਅਪਰੈਲ ਨੂੰ ਸਵੇਰੇ ਲੜਕੀ ਨੇ ਉਸ ਨੂੰ ਫੋਨ ’ਤੇ ਗੱਲਬਾਤ ਕਰਦਿਆਂ ਦੱਸਿਆ ਕਿ ਸੋਨੂ ਇੱਕ ਹੋਰ ਔਰਤ ਦੇ ਚੱਕਰ ਵਿੱਚ ਉਸ ਨੂੰ ਘਰੋਂ ਚਲੀ ਜਾਣ ਦਾ ਕਹਿ ਕੇ ਝਗੜਾ ਕਰ ਰਿਹਾ ਹੈ। ਇਸ ਤੋਂ ਬਾਅਦ ਸ਼ਾਮ ਨੂੰ ਥਾਣੇ ਤੋਂ ਸੂਚਨਾ ਮਿਲੀ ਕਿ ਪਿੰਕੀ ਨੇ ਫਾਹਾ ਲੈ ਲਿਆ। ਥਾਣੇਦਾਰ ਜੋਗਿੰਦਰ ਪਾਲ ਨੇ ਦੱਸਿਆ ਕਿ ਸੋਨੂੰ ਕੁਮਾਰ ਤੇ ਉਸ ਦੇ ਭਰਾ ਅਰੁਣ ਕੁਮਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

LEAVE A REPLY

Please enter your comment!
Please enter your name here