ਮਿਹਰ ਸਿੰਘ

ਕੁਰਾਲੀ,12 ਮਾਰਚ

ਪੀਐੱਸਈਬੀ ਐਂਪਲਾਈਜ਼ ਜੁਆਇੰਟ ਫੋਰਮ ਪੰਜਾਬ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਸੱਦੇ ‘ਤੇ ਪਾਵਰਕੌਮ ਕਾਮਿਆਂ ਨੇ ਸਥਾਨਕ ਉੱਪ ਮੰਡਲ ਦਫ਼ਤਰ ਅੱਗੇ ਰੋਸ ਮੁਜ਼ਾਹਰਾ ਕੀਤਾ ਅਤੇ ਬਜਟ ਦੀਆਂ ਕਾਪੀਆਂ ਸਾੜੀਆਂ।

ਆਗੂਆਂ ਨੇ ਰਾਜ ਦੇ ਮੁਲਾਜ਼ਮ ਵਰਗ ਨੂੰ ਇਸ ਬਜਟ ਵਿੱਚ ਅਣਗੌਲਿਆ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਪੰਜਾਬ ਸਰਕਾਰ ਨੂੰ ਤਿੱਖੇ ਸੰਘਰਸ਼ ਦੀ ਚਿਤਵਾਨੀ ਵੀ ਦਿੱਤੀ। ਪੰਜਾਬ ਸਰਕਾਰ ਦੇ ਵਿਧਾਨ ਸਭਾ ਵਿੱਚ ਪੇਸ਼ ਕੀਤੇ ਬਜਟ ਦੇ ਦੀਆਂ ਕਾਪੀਆਂ ਸਾੜਨ ਮੌਕੇ ਬਿਜਲੀ ਕਾਮਿਆਂ ਨੂੰ ਸੰਬੋਧਨ ਕਰਦੇ ਹੋਏ ਸਬ ਡਵੀਜ਼ਨ ਕੁਰਾਲੀ ਪ੍ਰਧਾਨ ਸੁਖਵਿੰਦਰ ਸਿੰਘ ਟੀਐੱਸਯੂ ਅਤੇ ਸਰਕਲ ਪ੍ਰਧਾਨ ਫੈਡਰੇਸ਼ਨ ਏਟਕਐਮ ਰਾਸਿਬ ਚੀਗਲ ਨੇ ਕਿਹਾ ਕਿ ਮੁਲਾਜ਼ਮਾਂ ਦੀਆਂ ਲੰਮੇ ਸਮੇਂ ਤੋਂ ਪੈਂਡਿੰਗ ਮੰਗਾਂ ਜਿਵੇਂ ਕਿ ਪੁਰਾਣੀ ਪੈਨਸ਼ਨ ਲਾਗੂ ਕਰਨਾ, ਪ੍ਰੋਬੇਸ਼ਨ ਸਮੇਂ ਨੂੰ ਘੱਟ ਕਰਨਾ, ਕੱਚੇ ਕਾਮਿਆਂ ਨੂੰ ਪੱਕਾ ਕਰਨਾ, ਉਜ਼ਰਤਾਂ ਵਿੱਚ ਵਾਧਾ ਕਰਨਾ, ਮਹਿੰਗਾਈ ਭੱਤੇ ਦੀ ਅਦਾਇਗੀ ਆਦਿ ਦਾ ਬਜ਼ਟ ਵਿੱਚ ਕੋਈ ਵੀ ਜ਼ਿਕਰ ਨਹੀ ਕੀਤਾ ਗਿਆ ਜਦੋਂ ਕਿ ਚੋਣਾਂ ਤੋਂ ਪਹਿਲਾਂ ਆਪ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਅਨੇਕਾਂ ਅਜਿਹੇ ਵਾਅਦੇ ਕੀਤੇ ਗਏ ਸਨ। ਆਗੂਆਂ ਨੇ ਕਿਹਾ ਕਿ ਪੰਜਾਬ ਦੇ ਮੁਲਜ਼ਮ ਵਰਗ ਨੂੰ ਅਣਗੌਲਿਆ ਕਰਨਾ ਰਾਜ ਸਰਕਾਰ ਨੂੰ ਮਹਿੰਗਾ ਪਏਗਾ ਅਤੇ ਇਸਦਾ ਨੁਕਸਾਨ ਝੱਲਣਾ ਪਏਗਾ। ਇਸ ਰੈਲੀ ਨੂੰ ਕੁਰਾਲੀ ਉੱਪ ਮੰਡਲ ਦੇ ਪ੍ਰਧਾਨ ਸੁਖਵਿੰਦਰ ਸਿੰਘ, ਰਣਜੀਤ ਸਿੰਘ, ਰਣਜੋਧ ਸਿੰਘ, ਭੁਪਿੰਦਰ ਸਿੰਘ , ਸੁਰਿੰਦਰ ਸ਼ਰਮਾ, ਅਵਤਾਰ ਸਿੰਘ,ਪਰਮਿੰਦਰ ਸਿੰਘ, ਸਵਰਨ ਕੌਰ ਆਦਿ ਵੀ ਹਾਜ਼ਰ ਸਨ।

 

 

LEAVE A REPLY

Please enter your comment!
Please enter your name here