ਪੱਤਰ ਪ੍ਰੇਰਕ

ਅਟਾਰੀ, 14 ਅਪਰੈਲ

ਪੰਜਾਬ ਸਟੇਟ ਪੈਨਸ਼ਨਰਜ਼ ਅਤੇ ਸੀਨੀਅਰ ਸਿਟੀਜ਼ਨਜ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਅੰਮ੍ਰਿਤਸਰ ਦੀ ਮਹੀਨਾਵਾਰ ਮੀਟਿੰਗ ਸਥਾਨਕ ਕੰਪਨੀ ਬਾਗ ਵਿੱਚ ਪ੍ਰਧਾਨ ਮਦਨ ਗੋਪਾਲ ਦੀ ਪ੍ਰਧਾਨਗੀ ਹੇਠ ਹੋਈ। ਮਦਨ ਲਾਲ ਮੰਨਣ ਜਨਰਲ ਸਕੱਤਰ ਨੇ ਏਜੰਡਾ ਪੇਸ਼ ਕੀਤਾ ਅਤੇ ਕਾਰਵਾਈ ਚਲਾਈ। ਵਿਛੜ ਗਏ ਸਾਥੀ ਅਵਤਾਰ ਸਿੰਘ ਚੀਮਾ ਬਾਠ ਨੂੰ ਸ਼ਰਧਾਜਲੀ ਭੇਟ ਕੀਤੀ। ਯਸ਼ਦੇਵ ਡੋਗਰਾ ਵਿੱਤ ਸਕੱਤਰ ਨੇ ਵਿੱਤ ਰਿਪੋਰਟ ਪੇਸ਼ ਕੀਤੀ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਦੀ ਸਰਕਾਰ ਨੇ ਪੈਨਸ਼ਨਰਾਂ ਨਾਲ ਅਤੇ ਮੁਲਾਜ਼ਮ ਸਾਂਝੇ ਫਰੰਟ ਨਾਲ 2022 ਦੀਆਂ ਚੋਣਾਂ ਵੇਲੇ ਜੋ ਵਾਅਦੇ ਕੀਤੇ, ਉਨ੍ਹਾਂ ਵਿੱਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਇਸ ਦੇ ਉਲਟ ਪੈਂਨਸ਼ਨਰਾਂ ਨੂੰ 200/-ਰੁਪਏ ਦਾ ਜਜੀਆ ਟੈਕਸ ਲਾ ਦਿੱਤਾ ਹੈ। ਐਸੋਸੀਏਸ਼ਨ ਪੰਜਾਬ ਸਟੇਟ ਪੈਨਸ਼ਨਰਜ਼ ਕਨਫੈਡਰੇਸ਼ਨ ਅਤੇ ਸਾਂਝਾ ਫਰੰਟ ਦੇ ਫੈਸਲਿਆਂ ਅਨੁਸਾਰ ‘ਆਪ’ ਸਰਕਾਰ ਦਾ ਚੋਣਾਂ ਵਿੱਚ ਵਿਰੋਧ ਕੀਤਾ ਜਾਵੇਗਾ। ਬੁਲਾਰਿਆਂ ਵਿੱਚ ਪ੍ਰਿੰਸੀਪਲ ਬਲਦੇਵ ਸਿੰਘ ਸੰਧੂ, ਕਰਤਾਰ ਸਿੰਘ ਐੱਮਏ, ਬ੍ਰਹਮਦੇਵ, ਗੁਲਸ਼ਨ ਕੁਮਾਰ, ਰਾਮੇਸ਼ ਭਨੋਟ, ਗੁਰਬਚਨ ਸਿੰਘ, ਬਲਕਾਰ ਨਈਅਰ, ਲਖਬੀਰ ਸਿੰਘ ਢੋਟ, ਕੁਲਵੰਤ ਸਿੰਘ ਮੱਲੀਆਂ, ਸਤਨਾਮ ਸਿੰਘ ਪਾਖਰਪੁਰਾ, ਪ੍ਰਿੰਸੀਪਲ ਸੋਹਨ ਲਾਲ, ਗੁਰਸ਼ਰਨਜੀਤ ਸਿੰਘ ਹਾਜ਼ਰ ਸਨ।

LEAVE A REPLY

Please enter your comment!
Please enter your name here