ਬੰਗਲੂਰੂ, 5 ਮਈ

ਕਰਨਾਟਕ ਦੇ ਗ੍ਰਹਿ ਮੰਤਰੀ ਡਾ. ਜੀ ਪਰਮੇਸ਼ਵਰ ਨੇ ਅੱਜ ਕਿਹਾ ਕਿ ਕਈ ਔਰਤਾਂ ਨਾਲ ਜਬਰ-ਜਨਾਹ ਦੇ ਮੁਲਜ਼ਮ ਪ੍ਰਜਵਲ ਰੇਵੰਨਾ ਖ਼ਿਲਾਫ਼ ਬਲਿਊ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਹਾਸਨ ਲੋਕ ਸਭਾ ਸੀਟ ਤੋਂ ਐੱਨਡੀਏ ਉਮੀਦਵਾਰ ਨੂੰ ਭਾਰਤ ਵਾਪਸ ਲਿਆਉਣ ਲਈ ਇੰਟਰਪੋਲ ਦੀ ਮਦਦ ਲਈ ਜਾ ਰਹੀ ਹੈ। ਕਿਸੇ ਅਪਰਾਧ ਸਬੰਧੀ ਕੌਮਾਂਤਰੀ ਪੁਲੀਸ ਸਹਿਯੋਗ ਸੰਸਥਾ ਵੱਲੋਂ ਕਿਸੇ ਵਿਅਕਤੀ ਦੀ ਪਛਾਣ, ਸਥਾਨ ਜਾਂ ਗਤੀਵਿਧੀਆਂ ਬਾਰੇ ਆਪਣੇ ਮੈਂਬਰ ਦੇਸ਼ਾਂ ਤੋਂ ਹੋਰ ਜਾਣਕਾਰੀ ਹਾਸਲ ਕਰਨ ਲਈ ਬਲਿਊ ਕਾਰਨਰ ਨੋਟਿਸ ਜਾਰੀ ਕੀਤਾ ਜਾਂਦਾ ਹੈ। ਮੰਤਰੀ ਨੇ ਕਿਹਾ ਕਿ ‘ਸੈਕਸ ਸਕੈਂਡਲ’ ਦੀ ਜਾਂਚ ਲਈ ਗਠਿਤ ਵਿਸ਼ੇਸ਼ ਜਾਂਚ ਟੀਮ ਇਸ ਗੱਲ ਬਾਰੇ ਫ਼ੈਸਲਾ ਕਰੇਗੀ ਕਿ ਪ੍ਰਜਵਲ ਨੂੰ ਵਾਪਸ ਕਿਵੇਂ ਲਿਆਂਦਾ ਜਾਵੇ। –ਪੀਟੀਆਈ

LEAVE A REPLY

Please enter your comment!
Please enter your name here