ਪੱਤਰ ਪ੍ਰੇਰਕ

ਰਤੀਆ, 15 ਫਰਵਰੀ

ਸਦਰ ਪੁਲੀਸ ਨੇ ਪਿੰਡ ਬਾਦਲਗੜ੍ਹ ਦੇ ਸਰਪੰਚ ਸਤਗੁਰੂ ਦੀ ਸ਼ਿਕਾਇਤ ’ਤੇ ਪਿੰਡ ਦੇ 15 ਲੋਕਾਂ ਖਿਲਾਫ਼ ਪੰਚਾਇਤੀ ਦੁਕਾਨ ਨੂੰ ਢਾਹੁਣ ਦੇ ਦੋਸ਼ ਵਿਚ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਵਿੱਚ ਪਿੰਡ ਦੇ ਅਮਨ, ਕਰਮਜੀਤ, ਰਾਮਫਲ, ਰੁਲਦੂ, ਬਲਦੇਵ, ਅਜਾਇਬ, ਸੋਹਨ ਲਾਲ, ਅਸ਼ੋਕ, ਟੇਕ ਸਿੰਘ, ਹਰਜੀਤ, ਰਾਮਪਾਲ, ਕੁਲਦੀਪ, ਪਾਲੀ, ਗੁਰਮਤ ਅਤੇ ਗੁਰਜੰਟ ਦਾ ਨਾਮ ਸ਼ਾਮਲ ਹਨ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿਚ ਪਿੰਡ ਦੇ ਸਰਪੰਚ ਸਤਗੁਰ ਨੇ ਕਿਹਾ ਕਿ ਗ੍ਰਾਮ ਪੰਚਾਇਤ ਵੱਲੋਂ ਪਿੰਡ ਦੇ ਬੱਸ ਸਟੈਂਡ ’ਤੇ ਪੰਚਾਇਤੀ ਦੁਕਾਨ ਬਣਾਈ ਜਾ ਰਹੀ ਸੀ, ਜਿਸ ਨੂੰ ਉਕਤ ਲੋਕਾਂ ਨੇ ਢਾਹ ਦਿੱਤਾ। ਸਰਪੰਚ ਨੇ ਕਿਹਾ ਕਿ ਅਜੇ ਦੁਕਾਨ ਦਾ ਲੈਂਟਰ ਪਾਇਆ ਜਾਣਾ ਸੀ ਪਰ ਮੁਲਜ਼ਮਾਂ ਨੇ ਖੜ੍ਹੀਆਂ ਕੀਤੀਆਂ ਕੰਧਾਂ ਨੂੰ ਢਾਹ ਦਿੱਤਾ ਅਤੇ ਕੰਮ ਬੰਦ ਕਰਵਾ ਦਿੱਤਾ। ਮਾਮਲੇ ਦੀ ਸ਼ਿਕਾਇਤ ਪੁਲੀਸ ਨੂੰ ਕੀਤੀ ਗਈ ਹੈ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ।

LEAVE A REPLY

Please enter your comment!
Please enter your name here