ਲੋਕ ਸਭਾ ਚੋਣਾਂ 2024

ਚਰਨਜੀਤ ਭੁੱਲਰ

ਚੰਡੀਗੜ੍ਹ, 15 ਮਾਰਚ

ਅਗਾਮੀ ਲੋਕ ਸਭਾ ਚੋਣਾਂ ਦੌਰਾਨ ਐਤਕੀਂ ਪੰਜਾਬ ਵਿਚ 2.12 ਕਰੋੜ ਵੋਟਰਾਂ ਨੂੰ ਆਪਣੇ 13 ਸੰਸਦ ਮੈਂਬਰ ਚੁਣਨ ਲਈ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦਾ ਮੌਕਾ ਮਿਲੇਗਾ। ਲੰਘੇ ਪੰਜ ਵਰ੍ਹਿਆਂ ਦੌਰਾਨ ਪੰਜਾਬ ਵਿਚ 8.96 ਲੱਖ ਵੋਟਰ ਵਧੇ ਹਨ। ਸਾਲ 2019 ਦੀਆਂ ਲੋਕ ਸਭਾ ਚੋਣਾਂ ਮੌਕੇ ਸੂਬੇ ਵਿਚ ਵੋਟਰਾਂ ਦੀ ਗਿਣਤੀ 2.03 ਕਰੋੜ ਸੀ ਜੋ ਹੁਣ ਵਧ ਕੇ 2.12 ਕਰੋੜ ਹੋ ਗਈ ਹੈ। ਸੂਬੇ ਵਿਚ ਪਟਿਆਲਾ ਲੋਕ ਸਭਾ ਹਲਕੇ ਵਿੱਚ ਸਭ ਤੋਂ ਵੱਧ 17.87 ਲੱਖ ਵੋਟਰ ਹਨ ਜਿਨ੍ਹਾਂ ਵਿੱਚ 9.35 ਲੱਖ ਪੁਰਸ਼ ਅਤੇ 8.52 ਲੱਖ ਮਹਿਲਾ ਵੋਟਰ ਹਨ। ਇਸੇ ਤਰ੍ਹਾਂ ਫ਼ਤਹਿਗੜ੍ਹ ਸਾਹਿਬ ਹਲਕੇ ਵਿੱਚ ਸਭ ਤੋਂ ਘੱਟ 15.39 ਲੱਖ ਵੋਟਰ ਹਨ ਜਿਨ੍ਹਾਂ ਵਿੱਚੋਂ 8.16 ਲੱਖ ਪੁਰਸ਼ ਅਤੇ 7.22 ਲੱਖ ਮਹਿਲਾਵਾਂ ਹਨ।

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ. ਨੇ ਅੱਜ 13 ਲੋਕ ਸਭਾ ਸੀਟਾਂ ਦੇ ਕੁੱਲ ਪੋਲਿੰਗ ਸਟੇਸ਼ਨਾਂ ਅਤੇ ਕੁੱਲ ਵੋਟਰਾਂ ਬਾਬਤ ਅੰਕੜੇ ਜਾਰੀ ਕੀਤੇ ਹਨ। ਇਨ੍ਹਾਂ ਅੰਕੜਿਆਂ ਅਨੁਸਾਰ ਸੂਬੇ ਦੇ 13 ਲੋਕ ਸਭਾ ਹਲਕਿਆਂ ਵਿਚ 24,433 ਪੋਲਿੰਗ ਸਟੇਸ਼ਨ ਹਨ ਜਿਨ੍ਹਾਂ ’ਤੇ 2,12,71,246 ਵੋਟਰਾਂ ਨੂੰ ਵੋਟ ਪਾਉਣ ਦਾ ਮੌਕਾ ਮਿਲੇਗਾ। ਇਨ੍ਹਾਂ ਵਿੱਚੋਂ 1.11 ਕਰੋੜ ਪੁਰਸ਼ ਵੋਟਰ ਹਨ ਜਦੋਂਕਿ ਇੱਕ ਕਰੋੜ ਮਹਿਲਾ ਵੋਟਰ ਹਨ। ਇਸੇ ਤਰ੍ਹਾਂ ਕੁੱਲ 744 ਟਰਾਂਸਜੈਂਡਰ ਵੋਟਰ ਹਨ।

ਇਸੇ ਤਰ੍ਹਾਂ ਗੁਰਦਾਸਪੁਰ ’ਚ ਕੁੱਲ 15,95,300 ਵੋਟਰ ਹਨ ਜਿਨ੍ਹਾਂ ’ਚੋਂ 8.44 ਲੱਖ ਪੁਰਸ਼ ਅਤੇ 7.50 ਲੱਖ ਮਹਿਲਾਵਾਂ ਹਨ। ਇਸ ਜ਼ਿਲ੍ਹੇ ਵਿੱਚ 1895 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਅੰਮ੍ਰਿਤਸਰ ਵਿੱਚ ਕੁੱਲ 15,93,846 ਵੋਟਰਾਂ ਵਿੱਚੋਂ 8.36 ਲੱਖ ਪੁਰਸ਼ ਅਤੇ 7.56 ਲੱਖ ਮਹਿਲਾਵਾਂ ਹਨ। ਖਡੂਰ ਸਾਹਿਬ ਵਿੱਚ 16,55,468 ਲੱਖ ਵੋਟਰ ਹਨ ਜਿਨ੍ਹਾਂ ’ਚੋਂ 8.70 ਲੱਖ ਪੁਰਸ਼ ਅਤੇ 7.85 ਲੱਖ ਮਹਿਲਾ ਵੋਟਰ ਹਨ। ਜਲੰਧਰ ਵਿੱਚ 16,41,872 ਵੋਟਰ ਹਨ ਜਿਨ੍ਹਾਂ ਵਿੱਚ 8.54 ਲੱਖ ਪੁਰਸ਼ ਤੇ 7.87 ਲੱਖ ਮਹਿਲਾਵਾਂ ਸ਼ਾਮਲ ਹਨ।

ਹੁਸ਼ਿਆਰਪੁਰ ਵਿੱਚ ਕੁੱਲ 15,93,018 ਵੋਟਰਾਂ ਵਿੱਚੋਂ 8.26 ਲੱਖ ਪੁਰਸ਼ ਅਤੇ 7.66 ਲੱਖ ਮਹਿਲਾਵਾਂ ਹਨ। ਅਨੰਦਪੁਰ ਸਾਹਿਬ ਹਲਕੇ ਵਿਚ 17,11,255 ਵੋਟਰ ਹਨ ਜਿਨ੍ਹਾਂ ’ਚੋਂ 8.93 ਲੱਖ ਪੁਰਸ਼ ਅਤੇ 8.17 ਲੱਖ ਮਹਿਲਾ ਵੋਟਰ ਹਨ। ਲੁਧਿਆਣਾ ਹਲਕੇ ਵਿਚ 17,28,619 ਵੋਟਰ ਹਨ ਜਿਨ੍ਹਾਂ ’ਚੋਂ 9.22 ਲੱਖ ਪੁਰਸ਼ ਅਤੇ 8.06 ਲੱਖ ਮਹਿਲਾ ਵੋਟਰ ਹਨ। ਫ਼ਰੀਦਕੋਟ ਹਲਕੇ ਵਿਚ 15,78,937 ਵੋਟਰ ਹਨ ਜਿਨ੍ਹਾਂ ’ਚੋਂ 8.34 ਲੱਖ ਪੁਰਸ਼ ਅਤੇ 7.44 ਲੱਖ ਮਹਿਲਾ ਵੋਟਰ ਹਨ। ਇਸੇ ਤਰ੍ਹਾਂ ਫ਼ਿਰੋਜ਼ਪੁਰ ਹਲਕੇ ਵਿਚ 16,57,131 ਵੋਟਰ ਹਨ ਜਿਨ੍ਹਾਂ ’ਚੋਂ 8.73 ਲੱਖ ਪੁਰਸ਼ ਅਤੇ 7.83 ਲੱਖ ਮਹਿਲਾ ਵੋਟਰ ਹਨ। ਬਠਿੰਡਾ ਲੋਕ ਸਭਾ ਹਲਕੇ ਵਿਚ ਕੁੱਲ 16,38,881 ਵੋਟਰ ਹਨ ਜਿਨ੍ਹਾਂ ’ਚੋਂ 8.63 ਲੱਖ ਪੁਰਸ਼ ਅਤੇ 7.74 ਲੱਖ ਮਹਿਲਾ ਵੋਟਰ ਹਨ। ਸੰਗਰੂਰ ਹਲਕੇ ਵਿਚ ਕੁੱਲ 15,50,017 ਵੋਟਰ ਹਨ ਜਿਨ੍ਹਾਂ ’ਚੋਂ 8.20 ਲੱਖ ਪੁਰਸ਼ ਅਤੇ 7.29 ਲੱਖ ਮਹਿਲਾ ਵੋਟਰ ਹਨ।

LEAVE A REPLY

Please enter your comment!
Please enter your name here