ਨਵੀਂ ਦਿੱਲੀ, 3 ਅਪਰੈਲ

ਕੇਂਦਰੀ ਗ੍ਰਹਿ ਮੰਤਰਾਲੇ ਨੇ ਵਿਦੇਸ਼ੀ ਯੋਗਦਾਨ ਰੈਗੂਲੇਸ਼ਨ ਐਕਟ (ਐੱਫਸੀਆਰਏ) ਦੀਆਂ ਵੱਖ ਵੱਖ ਧਾਰਾਵਾਂ ਦੀ ਕਥਿਤ ਉਲੰਘਣਾ ਲਈ ਪੰਜ ਗ਼ੈਰ ਸਰਕਾਰੀ ਸੰਸਥਾਵਾਂ (ਐੱਨਜੀਓਜ਼) ਦੀ ਰਜਿਸਟਰੇਸ਼ਨ ਰੱਦ ਕਰ ਦਿੱਤੀ ਹੈ। ਸੂਤਰਾਂ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਵੱਲੋਂ ਜਿਨ੍ਹਾਂ ਐੱਨਜੀਓਜ਼ ਦੀ ਰਜਿਸਟਰੇਸ਼ਨ ਰੱਦ ਕੀਤੀ ਗਈ ਹੈ ਉਨ੍ਹਾਂ ’ਚ ਸੀਐੱਨਆਈ ਸਾਇਨੋਡੀਕਲ ਬੋਰਡ ਆਫ਼ ਸੋਸ਼ਲ ਸਰਵਿਸ, ਵਾਲੰਟਰੀ ਹੈਲਥ ਐਸੋਸੀਏਸ਼ਨ ਆਫ਼ ਇੰਡੀਆ, ਇੰਡੋ-ਗਲੋਬਲ ਸੋਸ਼ਲ ਸਰਵਿਸ ਸੁਸਾਇਟੀ, ਚਰਚ ਔਗਜ਼ਿਲਰੀ ਫਾਰ ਸੋਸ਼ਲ ਐਕਸ਼ਨ ਅਤੇ ਇਵੈਂਨਜੈਲੀਕਲ ਫੈਲੋਸ਼ਿਪ ਆਫ਼ ਇੰਡੀਆ ਸ਼ਾਮਲ ਹਨ। ਐੱਫਸੀਆਰਏ ਰਜਿਸਟਰੇਸ਼ਨ ਰੱਦ ਹੋਣ ਨਾਲ ਇਨ੍ਹਾਂ ਐੱਨਜੀਓਜ਼ ਨੂੰ ਨਾ ਤਾਂ ਵਿਦੇਸ਼ ਤੋਂ ਦਾਨ ਲੈਣ ਦਾ ਹੱਕ ਹੋਵੇਗਾ ਅਤੇ ਨਾ ਹੀ ਮੌਜੂਦਾ ਫੰਡਾਂ ਦੀ ਵਰਤੋਂ ਕਰ ਸਕਣਗੀਆਂ।

LEAVE A REPLY

Please enter your comment!
Please enter your name here