ਹਰਦੀਪ ਸਿੰਘ

ਫ਼ਤਹਿਗੜ੍ਹ ਪੰਜਤੂਰ, 15 ਮਾਰਚ

6 ਮਹੀਨੇ ਪਹਿਲਾਂ ਵਿਦੇਸ਼ ਮਲੇਸ਼ੀਆ ਗਏ ਇਥੋਂ ਦੇ ਨੌਜਵਾਨ ਬਿੱਟੂ ਸਿੰਘ ਪੁੱਤਰ ਲਾਲੀ ਚੌਧਰੀ ਦੀ ਭੇਤਭਰੀ ਹਾਲਤ ਵਿੱਚ ਮੌਤ ਕਾਰਨ ਪਰਿਵਾਰ ਸਦਮੇ ਵਿੰਚ ਹੈ। ਪਰਿਵਾਰ ਨੇ ਦੋ ਹਫ਼ਤਿਆਂ ਤੋਂ ਉਸ ਨਾਲ ਸਪੰਰਕ ਨਾ ਹੋਣ ਕਾਰਨ ਆਪਣੇ ਸਰੋਤਾਂ ਨਾਲ ਉਸ ਦੀ ਭਾਲ ਕੀਤੀ ਸੀ। ਯਤਨਾਂ ਤੋਂ ਬਾਅਦ ਪਿਛਲੇ ਹਫਤੇ ਨੌਜਵਾਨ ਦੀ ਲਾਸ਼ ਮਲੇਸ਼ੀਆ ਦੇ ਸ਼ਿਗਾਹੀ ਪਤਾਨੀ ਸ਼ਹਿਰ ਦੇ ਹਸਪਤਾਲ ਵਿੱਚੋਂ ਮਿਲੀ। ਪਰਿਵਾਰ ਨੇ ਉਸ ਦੀ ਮੌਤ ਲਈ ਇੱਥੋਂ ਦੀ ਔਰਤ ਰਾਜ ਰਾਣੀ ਅਤੇ ਉਸ ਦੇ ਮਲੇਸ਼ੀਆ ਰਹਿੰਦੇ ਪੁੱਤਰ ਜੋਨੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਮ੍ਰਿਤਕ ਦੀ ਪਤਨੀ ਕੁਲਦੀਪ ਕੌਰ ਨੇ ਦੋ ਦਿਨ ਪਹਿਲਾਂ ਜ਼ਿਲ੍ਹਾ ਪੁਲੀਸ ਮੁਖੀ ਨੂੰ ਮਿਲਕੇ ਲਿਖਤੀ ਸ਼ਿਕਾਇਤ ਦੇ ਕੇ ਇਨਸਾਫ਼ ਲਈ ਅਪੀਲ ਕੀਤੀ ਸੀ। ਬਿੱਟੂ ਸਿੰਘ ਦੀ ਲਾਸ਼ ਮਲੇਸ਼ੀਆ ਤੋਂ ਇੱਥੇ ਪੁੱਜਣ ’ਤੇ ਪਰਿਵਾਰ ਨੇ ਉਸ ਦਾ ਸਸਕਾਰ ਕੀਤਾ।  ਜ਼ਿਲ੍ਹਾ ਪੁਲੀਸ ਮੁਖੀ ਨੇ ਮਾਮਲੇ ਦੀ ਜਾਂਚ ਐਟੀ ਫ਼ਰਾਡ ਵਿੰਗ ਦੇ ਇੰਚਾਰਜ ਅਰਸ਼ਪ੍ਰੀਤ ਕੌਰ ਨੂੰ ਸੌਂਪੀ। ਜਾਂਚ ਦੇ ਆਧਾਰ ’ਤੇ ਰਾਜ ਰਾਣੀ ਅਤੇ ਉਸ ਦੇ ਪੁੱਤਰ ਜੋਨੀ ’ਤੇ ਧੋਖਾਧੜੀ ਦੀ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਥਾਣਾ ਮੁਖੀ ਰਵਿੰਦਰ ਕੁਮਾਰ ਨੇ ਦੱਸਿਆ ਕਿ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here