ਜੋਗਿੰਦਰ ਕੁੱਲੇਵਾਲ

ਗੜ੍ਹਸ਼ੰਕਰ,13 ਫਰਵਰੀ

ਇੱਥੇ ਪਰਵਾਸੀ ਭਾਰਤੀ ਦਰਸ਼ਨ ਸਿੰਘ ਪਿੰਕਾ ਦੇ ਮਾਤਾ ਜੋਗਿੰਦਰ ਕੌਰ ਨੂੰ ਸਮਰਪਿਤ ਰਾਜ ਪੱਧਰੀ ਉਲੰਪੀਅਨ ਜਰਨੈਲ ਸਿੰਘ ਯਾਦਗਾਰੀ ਫੁਟਬਾਲ ਟੂਰਨਾਮੈਂਟ ਸਮਾਪਤ ਹੋ ਗਿਆ। ਟੂਰਨਾਮੈਂਟ ਦੇ ਕਲੱਬ ਵਰਗ ਦਾ ਫਾਈਨਲ ਮੁਕਾਬਲਾ ਪੰਜਾਬ ਪੁਲੀਸ ਜਲੰਧਰ ਦੀ ਟੀਮ ਨੇ ਨਾਮਧਾਰੀ ਫੁਟਬਾਲ ਅਕੈਡਮੀ ਭੈਣੀ ਸਾਹਿਬ ਨੂੰ 2-0 ਦੇ ਫਰਕ ਨਾਲ ਹਰਾ ਕੇ ਜਿੱਤ ਲਿਆ। ਕਾਲਜ ਵਰਗ ਵਿਚ ਸਿੱਖ ਨੈਸ਼ਨਲ ਕਾਲਜ ਬੰਗਾ ਦੀ ਟੀਮ ਖਾਲਸਾ ਕਾਲਜ ਗੜ੍ਹਸ਼ੰਕਰ ਦੀ ਟੀਮ ਨੂੰ 1-0 ਨਾਲ ਹਰਾ ਕੇ ਅੱਵਲ ਰਹੀ। ਪੇਂਡੂ ਵਰਗ ’ਚ ਪੈਨਲਟੀ ਕਿੱਕਾਂ ਨਾਲ ਧਮਾਈ ਦੀ ਟੀਮ ਨੂੰ ਹਰਾ ਕੇ ਪੱਦੀ ਸੂਰਾ ਸਿੰਘ ਦੀ ਟੀਮ ਤੀਜੀ ਵਾਰ ਟੂਰਨਾਮੈਂਟ ਦੀ ਜੇਤੂ ਰਹੀ। ਟੂਰਨਾਮੈਂਟ ਦੌਰਾਨ ਆਈ.ਪੀ.ਐੱਸ. ਸੰਜੀਵ ਕਾਲੜਾ ਸਪੈਸ਼ਲ ਡੀ.ਜੀ.ਪੀ. ਪੰਜਾਬ ਪੁਲੀਸ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਟੂਰਨਾਮੈਂਟ ਕਮੇਟੀ ਦੇ ਸਰਪ੍ਰਸਤ ਤੇ ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਕਮੇਟੀ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਪਰਵਾਸੀ ਭਾਰਤੀ ਦਰਸ਼ਨ ਸਿੰਘ ਪਿੰਕਾ, ਯੂ.ਐੱਸ.ਏ. ਨੇ ਕਮੇਟੀ ਨੂੰ 2 ਲੱਖ ਦੀ ਮਾਇਕ ਰਾਸ਼ੀ ਭੇਟ ਕੀਤੀ। ਕਮੇਟੀ ਦੇ ਸੀਨੀਅਰ ਵਾਈਸ ਪ੍ਰਧਾਨ ਡਾ. ਹਰਵਿੰਦਰ ਸਿੰਘ ਬਾਠ ਨੇ ਧੰਨਵਾਦ ਕੀਤਾ। ਇਨਾਮਾਂ ਦੀ ਵੰਡ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਵਲੋਂ ਸੰਜੀਵ ਕਾਲੜਾ, ਸ਼੍ਰੋਮਣੀ ਕਮੇਟੀ ਮੈਂਬਰ ਚਰਨਜੀਤ ਸਿੰਘ ਜੱਸੋਵਾਲ ਸਮੂਹ ਕਮੇਟੀ ਮੈਂਬਰਾਂ ਨੂੰ ਨਾਲ ਲੈ ਕੇ ਕੀਤੀ ਗਈ। ਰੌਸ਼ਨਜੀਤ ਸਿੰਘ ਪਨਾਮ ਨੇ ਮੰਚ ਸੰਚਾਲਨ ਕੀਤਾ।

LEAVE A REPLY

Please enter your comment!
Please enter your name here