ਊਧਮ ਸਿੰਘ ਨਗਰ (ਉਤਰਾਖੰਡ), 13 ਅਪਰੈਲ

ਬਾਬਾ ਤਰਸੇਮ ਸਿੰਘ ਕਤਲ ਕੇਸ ਵਿੱਚ ਦੋ ਹੋਰ ਮਸ਼ਕੂਕਾਂ ਨੂੰ ਪੁਲੀਸ ਨੇ ਗ੍ਰਿਫਤਾਰ ਕੀਤਾ ਹੈ। ਨਾਨਕਮੱਤਾ ਗੁਰਦੁਆਰੇ ਦੇ ਕਾਰਸੇਵਾ ਮੁਖੀ ਬਾਬਾ ਤਰਸੇਮ ਸਿੰਘ ਦਾ 28 ਮਾਰਚ ਨੂੰ ਊਧਮ ਸਿੰਘ ਨਗਰ ਦੇ ਨਾਨਕਮੱਤਾ ਗੁਰਦੁਆਰੇ ਵਿੱਚ ਦੋ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਫੜੇ ਮੁਲਜ਼ਮਾਂ ਦੀ ਪਛਾਣ ਸਤਨਾਮ ਸਿੰਘ ਅਤੇ ਸੁਲਤਾਨ ਸਿੰਘ ਵਜੋਂ ਹੋਈ ਹੈ। ਸੀਨੀਅਰ ਪੁਲੀਸ ਕਪਤਾਨ ਊਧਮ ਸਿੰਘ ਨਗਰ ਮੰਜੂਨਾਥ ਟੀਸੀ ਅਨੁਸਾਰ ਸਤਨਾਮ ਸਿੰਘ ਨੂੰ ਨੇਪਾਲ ਸਰਹੱਦ ’ਤੇ ਅਤੇ ਸੁਲਤਾਨ ਸਿੰਘ ਨੂੰ ਹਰਿਆਣਾ ਤੋਂ ਗ੍ਰਿਫਤਾਰ ਕੀਤਾ ਗਿਆ। ਪੁਲੀਸ ਅਨੁਸਾਰ ਬਾਬਾ ਤਰਸੇਮ ਸਿੰਘ ਦੇ ਕਤਲ ਦਾ ਮਾਸਟਰ ਮਾਈਂਡ ਸੁਲਤਾਨ ਸਿੰਘ ਹੈ। ਉਸ ਨੇ ਕਤਲ ਦੀ ਸਾਜ਼ਿਸ਼ ਰਚੀ ਤੇ ਹੋਰਾਂ ਨੂੰ ਨਾਲ ਰਲਾਇਆ। ਉਨ੍ਹਾਂ ਨੂੰ ਪੈਸੇ ਅਤੇ ਹਥਿਆਰ ਮੁਹੱਈਆ ਕਰਵਾਏ। ਹੁਣ ਤੱਕ ਬਾਬਾ ਤਰਸੇਮ ਸਿੰਘ ਕਤਲ ਕਾਂਡ ਵਿੱਚ ਸ਼ਾਮਲ ਨੌਂ ਸਾਜ਼ਿਸ਼ਕਾਰਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਹਰਿਦੁਆਰ ਦੇ ਭਗਵਾਨਪੁਰ ਇਲਾਕੇ ਵਿੱਚ ਪੁਲੀਸ ਨੇ ਇੱਕ ਮੁਕਾਬਲੇ ਵਿੱਚ ਸ਼ਾਰਪ ਸ਼ੂਟਰ ਨੂੰ ਮਾਰ ਮੁਕਾਇਆ ਹੈ।

LEAVE A REPLY

Please enter your comment!
Please enter your name here