ਖੇਤਰੀ ਪ੍ਰਤੀਨਿਧ

ਅੰਮ੍ਰਿਤਸਰ, 13 ਮਾਰਚ

ਨਗਰ ਨਿਗਮ ਦੇ ਐੱਮਟੀਪੀ ਵਿਭਾਗ ਦੀ ਟੀਮ ਵੱਲੋਂ ਅੱਜ ਬਿਨਾਂ ਨਕਸ਼ਾ ਪਾਸ ਕਰਵਾ ਕੇ ਬਣਾਏ ਗਏ ਇੱਕ ਹੋਟਲ ਖਿਲਾਫ਼ ਕਾਰਵਾਈ ਕਰਦਿਆਂ ਉਸ ਨੂੰ ਸੀਲ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਪੰਜ ਮੰਜ਼ਲਾ ਹੋਟਲ ਨੂੰ ਪਹਿਲਾਂ ਵੀ ਐੱਮਟੀਪੀ ਵਿਭਾਗ ਵਲੋਂ ਸੀਲ ਕੀਤਾ ਗਿਆ ਸੀ ਪਰ ਹੋਟਲ ਮਾਲਕਾਂ ਵੱਲੋਂ ਲਗਾਈ ਗਈ ਸੀਲ ਤੋੜ ਕੇ ਉਸ ਦੀ ਦੁਬਾਰਾ ਉਸਾਰੀ ਕਰਵਾਈ ਜਾ ਰਹੀ ਸੀ। ਸੂਚਨਾ ਹੈ ਕਿ ਸਥਾਨਕ ਸਰਕਾਰਾਂ ਵਿਭਾਗ ਦੇ ਚੀਫ ਵਿਜੀਲੈਂਸ ਦੇ ਅਧਿਕਾਰੀਆਂ ਵੱਲੋਂ ਸ਼ਹਿਰ ਵਿੱਚ ਬਿਨਾਂ ਮਨਜ਼ੂਰੀ ਬਣ ਰਹੀਆਂ ਨਾਜਾਇਜ਼ ਇਮਾਰਤਾਂ ਦੀ ਸੂਚੀ ਵਿੱਚ ਵੀ ਇਸ ਹੋਟਲ ਦਾ ਨਾਮ ਵੀ ਦਰਜ ਸੀ। ਅੱਜ ਨਗਰ ਨਿਗਮ ਦੀ ਜਿਸ ਟੀਮ ਵੱਲੋਂ ਰੇਲਵੇ ਰੋਡ ਸਥਿਤ ਹੋਟਲ ਦੁਬਾਰਾ ਸੀਲ ਕੀਤਾ ਗਿਆ ਹੈ, ਉਸ ਵਿੱਚ ਉਤਰੀ ਜ਼ੋਨ ਤੋਂ ਐੱਮਟੀਪੀ ਅਰੁਣ ਖੰਨਾ, ਬਿਲਡਿੰਗ ਇੰਸਪੈਕਟਰ ਅੰਗਦ ਸਿੰਘ ਤੇ ਕਰਮਚਾਰੀ ਸ਼ਾਮਲ ਸਨ।

LEAVE A REPLY

Please enter your comment!
Please enter your name here