ਅਸਤਾਨਾ, 6 ਅਪਰੈਲ

ਭਾਰਤੀ ਬੈਡਮਿੰਟਨ ਖਿਡਾਰੀਆਂ ਅਨੁਪਮਾ ਉਪਾਧਿਆਏ ਅਤੇ ਤਰੁਨ ਮੰਨੇਪੱਲੀ ਨੇ ਅੱਜ ਕਜ਼ਾਖਸਤਾਨ ਇੰਟਰਨੈਸ਼ਨਲ ਚੈਲੇਂਜ ਟੂਰਨਾਮੈਂਟ ਵਿੱਚ ਕ੍ਰਮਵਾਰ ਮਹਿਲਾ ਅਤੇ ਪੁਰਸ਼ ਸਿੰਗਲਜ਼ ਖ਼ਿਤਾਬ ਆਪਣੇ ਨਾਮ ਕੀਤੇ। 19 ਸਾਲਾ ਅਨੁਪਮਾ ਨੇ ਪਿਛਲੇ ਮਹੀਨੇ ਪੋਲਿਸ਼ ਇੰਟਰਨੈਸ਼ਨਲ ਚੈਲੇਂਜ ਜਿੱਤਿਆ ਸੀ। ਉਸ ਨੇ ਫਾਈਨਲ ਵਿੱਚ 41 ਮਿੰਟ ਵਿੱਚ ਹਮਵਤਨ ਈਸ਼ਾਰਾਣੀ ਬਰੂਆ ਨੂੰ 21-15, 21-16 ਨਾਲ ਹਰਾ ਕੇ ਲਗਾਤਾਰ ਦੂਜਾ ਖਿਤਾਬ ਜਿੱਤਿਆ। ਇਸੇ ਤਰ੍ਹਾਂ ਪਿਛਲੇ ਸਾਲ ਦਸੰਬਰ ’ਚ ਗੁਹਾਟੀ ਵਿੱਚ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ’ਚ ਉਪ ਜੇਤੂ ਰਹੇ 22 ਸਾਲਾ ਤਰੁਨ ਨੇ ਅੱਠਵਾਂ ਦਰਜਾ ਪ੍ਰਾਪਤ ਮਲੇਸ਼ੀਆ ਦੇ ਸੂੰਗ ਜੂ ਵੇਨ ਨੂੰ 21-10, 21-19 ਨਾਲ ਹਰਾ ਕੇ ਆਪਣਾ ਪਹਿਲਾ ਕੌਮਾਂਤਰੀ ਖਿਤਾਬ ਜਿੱਤਿਆ। ਮਿਕਸਡ ਡਬਲਜ਼ ਦੇ ਫਾਈਨਲ ਵਿੱਚ ਭਾਰਤ ਦੀ ਸੰਜੈ ਸ੍ਰੀਵਾਤਸ ਧਨਰਾਜ ਅਤੇ ਮਨੀਸ਼ਾ ਕੇ ਦੀ ਜੋੜੀ ਨੂੰ ਮਲੇਸ਼ੀਆ ਦੀ ਵੋਂਗ ਟੀਏਨ ਸੀ. ਅਤੇ ਲਿਮ ਚਿਊ ਸੀਨ ਤੋਂ 21-9, 7-21, 12-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਅਨੁਪਮਾ ਨੇ ਫਾਈਨਲ ’ਚ ਪਹੁੰਚਣ ਤੋਂ ਪਹਿਲਾਂ ਹਮਵਤਨ ਹਰਸ਼ਿਤਾ ਰਾਊਤ, ਚੈੱਕ ਗਣਰਾਜ ਦੀ ਟੇਰੇਜ਼ਾ ਸਵਾਬੀਕੋਵਾ, ਹਮਵਤਨ ਦੇਵਿਕਾ ਸਿਹਾਗ ਤੇ ਜਾਪਾਨ ਦੀ ਸੋਰਾਨੋ ਯੋਸ਼ੀਕਾਵਾ ਨੂੰ ਹਰਾਇਆ ਸੀ। -ਪੀਟੀਆਈ

LEAVE A REPLY

Please enter your comment!
Please enter your name here