ਲੰਡਨ, 14 ਅਪਰੈਲ

ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਅੱਜ ਕਿਹਾ ਕਿ ਬਰਤਾਨਵੀ ਫੌਜ ਦੇ ਲੜਾਕੂ ਜਹਾਜ਼ਾਂ ਨੇ ਇਰਾਨ ਵੱਲੋਂ ਇਜ਼ਰਾਈਲ ’ਤੇ ਦਾਗ਼ੇ ਕਈ ਡਰੋਨਾਂ ਨੂੰ ਫੁੰਡਿਆ ਹੈ। ਉਨ੍ਹਾਂ ਨਾਲ ਹੀ ਟਕਰਾਅ ਨੂੰ ਵਧਣ ਤੋਂ ਬਚਣ ਲਈ ‘ਸ਼ਾਂਤੀ ਬਣਾਈ’ ਰੱਖਣ ਦੀ ਅਪੀਲ ਕੀਤੀ। ਸੂਨਕ ਨੇ ਮੀਡੀਆ ਨੂੰ ਕਿਹਾ, ‘‘ਮੈਂ ਪੁਸ਼ਟੀ ਕਰ ਸਕਦਾ ਹਾਂ ਕਿ ਹਮਲੇ ਦੌਰਾਨ ਸਾਡੇ ਜਹਾਜ਼ਾਂ ਨੇ ਵੱਡੀ ਗਿਣਤੀ ਇਰਾਨੀ ਡਰੋਨ ਡੇਗੇ ਹਨ।’’ ਉਨ੍ਹਾਂ ਕਿਹਾ, ‘‘ਜੇਕਰ ਇਹ ਹਮਲਾ ਸਫਲ ਹੋਇਆ ਤਾਂ ਖੇਤਰੀ ਸਥਿਰਤਾ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਨੂੰ ਨਜ਼ਰਅੰਦਾਜ਼ ਕਰਨਾ ਮੁਸ਼ਕਲ ਹੋ ਜਾਵੇਗਾ। ਅਸੀਂ ਇਜ਼ਰਾਈਲ ਅਤੇ ਵੱਡੇ ਖੇਤਰ ਦੀ ਸੁਰੱਖਿਆ ਦੇ ਪੱਖ ਵਿੱਚ ਹਾਂ ਜੋ ਸਾਡੀ ਆਪਣੀ ਸੁਰੱਖਿਆ ਲਈ ਵੀ ਅਹਿਮ ਹੈ। ਹੁਣ ਸਾਨੂੰ ਸ਼ਾਂਤੀ ਬਣਾਈ ਰੱਖਣ ਦੀ ਲੋੜ ’ਤੇ ਜ਼ੋਰ ਦੇਣਾ ਚਾਹੀਦਾ ਹੈ।’’  -ਰਾਇਟਰਜ਼

LEAVE A REPLY

Please enter your comment!
Please enter your name here