ਬੰਗਲੌਰ, 30 ਮਾਰਚ

ਇਥੋਂ ਦੀ ਪੁਲੀਸ ਨੇ ਰਾਜਸਥਾਨ ਦੀ 29 ਸਾਲਾ ਔਰਤ ਨੂੰ ਸਾਲ 2022 ਤੋਂ ਸ਼ਹਿਰ ਭਰ ਵਿੱਚ ਕਈ ਪੇਇੰਗ ਗੈਸਟ ਰਿਹਾਇਸ਼ਾਂ ਤੋਂ ਲੈਪਟਾਪ ਚੋਰੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਜੱਸੂ ਅਗਰਵਾਲ ਵਜੋਂ ਜਾਣੀ ਜਾਂਦੀ ਔਰਤ ਨੂੰ 10 ਲੱਖ ਰੁਪਏ ਦੇ 24 ਲੈਪਟਾਪਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਚੋਰੀਆਂ ਬਾਰੇ ਵੇਰਵੇ ਸਾਂਝੇ ਕਰਦੇ ਹੋਏ ਪੁਲੀਸ ਕਮਿਸ਼ਨਰ ਨੇ ਕਿਹਾ ਕਿ ਇੱਕ ਲੈਪਟਾਪ, ਚਾਰਜਰ ਅਤੇ ਮਾਊਸ ਕਿਰਾਏ ਦੇ ਘਰ ਤੋਂ ਚੋਰੀ ਹੋਏ ਸਨ ਅਤੇ ਪਿਛਲੇ ਸਾਲ ਅਕਤੂਬਰ ਵਿੱਚ ਕੇਸ ਦਰਜ ਕੀਤਾ ਗਿਆ ਸੀ। ਮਾਮਲੇ ਦੀ ਜਾਂਚ ਕੀਤੀ ਗਈ ਅਤੇ ਜੱਸੂ ਅਗਰਵਾਲ ਵਜੋਂ ਜਾਣੀ ਜਾਂਦੀ ਔਰਤ ਨੂੰ 10 ਲੱਖ ਰੁਪਏ ਦੇ 24 ਲੈਪਟਾਪਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਚੋਰੀ ਲੈਪਟਾਪ ਨੂੰ ਅੱਗੇ ਦੁਕਾਨਾਂ ’ਤੇ ਵੇਚੀ ਦਿੰਦੀ ਸੀ।

LEAVE A REPLY

Please enter your comment!
Please enter your name here