ਪਰਮਜੀਤ ਸਿੰਘ

ਫਾਜ਼ਿਲਕਾ, 16 ਫਰਵਰੀ

ਕੇਂਦਰੀ ਟਰੇਡ ਯੂਨੀਅਨਾਂ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦੇ ਸੱਦੇ ’ਤੇ ਫਾਜ਼ਿਲਕਾ ਦੇ ਇਲਾਕੇ ਦੇ ਵਿਦਿਆਰਥੀ ਅਤੇ ਨੌਜਵਾਨ ਪ੍ਰਦਰਸ਼ਨ ਵਿੱਚ ਵੱਖਰੇ ਢੰਗ ਨਾਲ ਸ਼ਾਮਿਲ ਹੋਏ। ਉਹ ਭਗਤ ਸਿੰਘ ਦੀ ਟੀ ਸ਼ਰਟ ਪਹਿਨ ਕੇ ਕਿਸਾਨ ਜਥੇਬੰਦੀਆਂ ਦੀ ਆਵਾਜ਼ ਨੂੰ ਬੁਲੰਦ ਕਰ ਰਹੇ ਸਨ। ਉਹ ਨੌਜਵਾਨ ਮੋਟਰਸਾਈਕਲ/ਸਕੂਟਰਾਂ ਤੇ ਸਵਾਰ ਮਾਰਚ ਕਰਦੇ ਹੋਏ ਹੱਥਾਂ ਵਿੱਚ ਝੰਡੇ ਫੜੀ ਇਸ ਪ੍ਰਦਰਸ਼ਨ ਵਿੱਚ ਆਏ। ਬਨੇਗਾ ਵਾਲੰਟੀਅਰ ਆਪਣੀ ਭਗਤ ਸਿੰਘ ਦੀ ਤਸਵੀਰ ਵਾਲੀ ਪਹਿਨੀ ਟੀ-ਸ਼ਰਟ ਨਾਲ ਹਰ ਇੱਕ ਨੂੰ ਖਿੱਚ ਕੇ ਇਹ ਸੋਚਣ ਲਈ ਮਜਬੂਰ ਕਰ ਰਹੇ ਸੀ ਕਿ ਇਹ ਨੌਜਵਾਨ ਕੀ ਕਹਿਣਾ ਚਾਹੁੰਦੇ ਹਨ ਅਤੇ ਉਹ ਆਪਣੇ ਨਾਰਿਆਂ ਰਾਹੀਂ ਆਪਣੀ ਗਰਜਵੀਂ ਆਵਾਜ਼ ਵਿੱਚ ਦੱਸ ਰਹੇ ਸਨ ਕਿ ਉਹ ਸਭ ਲਈ ਰੁਜ਼ਗਾਰ ਦੀ ਗਾਰੰਟੀ ਕਰਦਾ ਕਾਨੂੰਨ ‘ਬਨੇਗਾ’ ਚਾਹੁੰਦੇ ਹਨ। ਇਹ ਨੌਜਵਾਨ “ਬਨੇਗਾ ਵਲੰਟੀਅਰ” ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਕਾਰਕੁਨ ਸਨ। ਉਹ ਕਿਸਾਨਾਂ ਨੂੰ ਇਹ ਗੱਲ ਕਹਿਣ ਆਏ ਹਨ ਕਿ ਨੌਜਵਾਨ ਉਹਨਾਂ ਦੇ ਨਾਲ ਹਨ ਅਤੇ ਉਹ ਨੌਜਵਾਨਾਂ ਦੇ ਰੁਜ਼ਗਾਰ ਦੀ ਲੜਾਈ ਨੂੰ ਸਾਂਝੇ ਸੰਘਰਸ਼ ਵਿੱਚ ਸ਼ਾਮਿਲ ਕਰਨ।

LEAVE A REPLY

Please enter your comment!
Please enter your name here